Wednesday, October 11, 2017

Diwali Greetings 2k17 (ਦੀਵਾਲੀ ਮੁਬਾਰਕ 2017)


Wish you all a very very HAPPY DIWALI. On the eve of this Diwali, let light the lamp of Love and Dignity!



Baba Meshi Shah Sarkar (R.A) Chishti Sabri, Batala Sharif, Punjab, India.

ਅਾਪ ਸਭ ਬਹੁਤ ਚੰਗੀ ਤਰਾਂ ਜਾਣਦੇ ਹੋ ਕਿ ਸਾੲੀਂ ਮੇਸ਼ੀ ਸ਼ਾਹ ਸਰਕਾਰ ਦੀਵਾਲੀ ਦੇ ਪਵਿੱਤਰ ਤਿੳੁਹਾਰ ਦੇ ਮੌਕੇ 'ਤੇ ਦੇਸ਼ ਦੇ ਕੋਨੇ-ਕੋਨੇ ਤੋਂ ਦਰਬਾਰ ਵਿਚ ਪਹੁੰਚੇ ਹੋੲੇ ਸਾਧੂਅਾਂ ਨੂੰ ਗਰਮ ਕੰਬਲ, ਕੱਪੜੇ, ਰਜਾੲੀਅਾਂ ਅਾਦਿ ਲੋੜੀਦੀਅਾਂ ਵਸਤਾਂ ਜੋ ਠੰਡ ਦੇ ਮੌਸਮ ਵਿੱਚ ਸਹਾੲੀ ਹੋ ਸਕਣ, ਦਾਨ ਕਰਦੇ ਹਨ। ੲਿਹ ਬਹੁਤ ਹੀ ਸ਼ੁੱਭ ਮੌਕਾ ਹੁੰਦਾ ਹੈ ਜਿਸ ਵਿੱਚ ਸਾਨੂੰ ਵੀ ਸਾੲੀਂ ਜੀ ਦੇ ੲਿਸ ਦਾਨ ਵਿੱਚ ਅਾਪਣੇਂ ਵਲੋਂ ਹਿੱਸਾ ਪਾੳੁਣ ਦਾ ਅਵਸਰ ਪ੍ਰਾਪਤ ਹੁੰਦਾ ਹੈ। ਪਿਅਾਰਿਓ, ੲਿੰਨਸਾਨ ਦਾ ਸਭ ਤੋਂ ਵੱਡਾ ਧਰਮ ੲਿੰਨਸਾਨੀਅਤ ਦਾ ਧਰਮ ਹੈ। ਜੋ ੲਿੰਨਸਾਨ ਕਿਸੇ ਦੇ ਦੁੱਖ ਜਾਂ ਤਕਲੀਫ ਵਿੱਚ ਕੰਮ ਨਾਂ ਅਾ ਸਕੇ ਅਤੇ ੳੁਸਦਾ ਜੀਵਨ ਕੇਵਲ ਅਾਪਣੇਂ ਅਾਪ ਦੀਅਾਂ ਲੋੜਾਂ ਪੂਰੀਅਾਂ ਕਰਨ ਤੱਕ ਹੀ ਸੀਮਤ ਹੋਵੇ, ਸ਼ਾੲਿਦ ੳੁਹ ੲਿੰਨਸਾਨ ੲਿੱਕ ਅਸੱਭਿਅਕ ਜਾਂ ਨਿਰਦੲੀ ਹੋ ਸਕਦਾ ਹੈ। ਹਰ ਕਿਸੇ ਦਾ ਭਲਾ ਬਿਨਾਂ ਕਿਸੇ ਭੇਦ-ਭਾਵ, ਰੰਗ, ਨਸਲ, ਜਾਤ ਦੇ ਕਰਨ ਅਤੇ ਸਭ ਵਿੱਚ ੲਿਕੋ ਪ੍ਰਮਾਤਮਾ ਦੀ ਜੋਤ ਨੂੰ ਵੇਖ ਕੇ ਕਰਨਾਂ ਹੀ ਅਸਲੀ ਧਰਮ ਹੈ। ਕਿਸੇ ਵੀ ਧਾਰਮਿਕ ਸੰਸਥਾ ਜਾਂ ੲਿਮਾਰਤ ਦੀ ੳੁਸਾਰੀ ੳੁੱਪਰ ਕਰੋੜਾਂ-ਅਰਬਾਂ ਰੁਪੲਿਅਾ ਲਗਾੳੁਣਾਂ ਕੋੲੀ ਬੁਰੀ ਗੱਲ ਨਹੀਂ ਪਰ ਕਿਸੇ ਬੇਅਾਸਰੇ, ਲੋੜਵੰਦ ਦੀ ਸਹਾੲਿਤਾ ਲੲੀ ਖਰਚਿਅਾ ਜਾਣ ਵਾਲਾ ੲਿੱਕ-ੲਿੱਕ ਰੁਪੲਿਅਾ ਵੀ ੳੁਸ ਲੋੜਵੰਦ ਦੀ ਦੁਅਾ ਬਣ ਕੇ ਤੁਹਾਨੂੰ ਬਹੁਤ ਲਾਹੇਵੰਦ ਸਾਬਿਤ ਹੁੰਦਾ ਹੈ। ਪਿਅਾਰ-ਮੁਹੱਬਤ ਕਾੲਿਮ ਰੱਖਣ ਅਤੇ ਮਾਨਵਤਾ ਦੀ ਭਲਾੲੀ ਪ੍ਰਤੀ ਸੋਹਣੀਂ ਸੋਚ ਰੱਖਣ ਵਾਲੀਅਾਂ ਰੂਹਾਂ ੳੁੱਪਰ ਪਰਮਾਤਮਾ ਖੁਦ ਮਿਹਰਬਾਨ ਹੁੰਦਾ ਹੈ। 

ਸੋ ਅਾਓ ਅਾਪਾਂ ਸਭ ਵੀ ੲਿਸ ਰੋਸ਼ਨੀ ਦੇ ਖੁਸ਼ੀ ਭਰੇ ਤਿੳੁਹਾਰ ਮੌਕੇ ਬੇਅਾਸਰਿਅਾਂ ਅਤੇ ਜ਼ਰੂਰਤਮੰਦਾਂ ਦੀ ਜ਼ਿੰਦਗੀ ਵੀ ਖੁਸ਼ੀਅਾਂ ਨਾਲ ਭਰਨ ਦੀ ਵੱਧ ਤੋਂ ਵੱਧ ਕੋਸ਼ਿਸ਼ ਕਰੀੲੇ ਤਾਂ ਜੋ ਸਾਡਾ ਸਭ ਦਾ ਨਾਮ ਵੀ ੳੁਸ ਮਾਲਕ ਦੀ ਕਚਹਿਰੀ ਵਿੱਚ ੳੁਹਦੇ ਪਿਅਾਰਿਅਾਂ ਵਿੱਚ ਲਿਖਿਅਾ ਜਾਵੇ। ਚੰਗੇ ਕਰਮ ਕਰਨਾਂ ਸਾਡਾ ਫਰਜ਼ ਹੈ, ਕਿੳੁਂਕਿ ਦੌਲਤ ਨਾਲ ਅਸੀਂ ਦੁਨੀਅਾਂ ਖਰੀਦ ਸਕਦੇ ਹਾਂ ਮਾਲਕ ਨਹੀਂ।


ਅਾਪ ਸਭ ਨੂੰ ਦੀਵਾਲੀ ਦੀਅਾਂ ਲੱਖ-ਲੱਖ ਮੁਬਾਰਕਾਂ।

Have a Happy and Safe Diwali.


Sai Jot Ali Shah Sarkar Chishti Sabri - dupindermohan.blogspot.in

May HAZRAT PEER SAI JOT ALI SHAH SARKAR R.A. bless you all and fulfill your needs and desires.

You all know that on the Eve of Diwali, Sai MESHI SHAH SARKAR serves the warm clothes, blankets and some other useful things to the needy and poor people for their betterment at Darbar Peer Budhu Shah R.A. located at Batala Sharif, near Amritsar, Punjab. A ton of the monks or Sadhus came there every year on the eve of Diwali from every corner of the country and got food and another useful things from Sai ji.