Monday, January 30, 2017

Waqya Hazrat Meeran Gauns Pak Sarkar



ਹਜ਼ਰਤ ਮੀਰਾਂ ਗੌਂਸ ਪਾਕ ਸਰਕਾ ਦੇ ਕੋਲ ਉਹਨਾਂ ਦਾ ਇੱਕ ਮੁਰੀਦ ਆਇਆ ਅਤੇ ਅਰਜ਼ ਕੀਤੀ ਮੈਂ ਬਹੁਤ ਗਰੀਬ ਹਾਂ, ਮੇਰੇ ਹੱਕ ਅੰਦਰ ਦੁਆ ਕਰੋ, ਮੇਰੀ ਮੁਸੀਬਤ ਦੂਰ ਹੋ ਜਾਏ। ਸਰਕਾਰ ਨੇ ਉਸਦੇ ਲਈ ਦੁਆ ਕੀਤੀ ਉਸਨੂੰ ਹੁਕਮ ਦਿੱਤਾ ਕਿ ਸਾਡੇ ਨਾਮ ਦੀ ਨਿਆਜ਼ ਦੇ ਦਵੀਂ, ਸਾਡੀ ਗਿਆਰਵੀ ਸ਼ਰੀਫ ਦਾ ਖਤਮ ਦਵਾਇਆ ਕਰ, ਤੇਰੀ ਹਰ ਮੁਸ਼ਕਿਲ ਦੂਰ ਹੋ ਜਾਵੇਗੀ। ਉਹ ਮੁਰੀਦ ਸਰਕਾਰ ਤੋਂ ਇਜਾਜ਼ਤ ਲੈ ਕੇ ਘਰ ਆਇਆ। ਉਸਨੇ ਸਰਕਾਰ ਦੇ ਕਹੇ ਮੁਤਾਬਿਕ ਸਰਕਾਰ ਦੇ ਨਾਮ ਦੀ ਨਿਆਜ਼ ਦਿੱਤੀ।

ਉਹ ਸਮਾਂ ਸ਼ਰੀਅਤ ਦਾ ਸੀ। ਉਸਦੇ ਮੁਹੱਲੇ ਦੇ ਜੋ ਸ਼ਰੀਅਤ ਦੇ ਲੋਕ ਸਨ, ਉਨ੍ਹਾਂ ਨੇ ਉਸ ਨੂੰ ਬਹੁਤ ਮਾਰਿਆ ਅਤੇ ਕਿਹਾ ਕਿ ਜੇਕਰ ਤੂੰ ਦੁਬਾਰਾ ਕਿਸੇ ਦੇ ਨਾਮ ਦੀ ਨਿਆਜ਼ ਦਿੱਤੀ ਤਾਂ ਤੇਰਾ ਬਹੁਤ ਬੁਰਾ ਹਸ਼ਰ ਕੀਤਾ ਜਾਵੇਗਾ। ਉਹ ਮੁਰੀਦ ਬਹੁਤ ਦੁਖੀ ਹੋਇਆ ਅਤੇ ਸਰਕਾਰ ਦੇ ਕੋਲ ਪਹੁੰਚ ਕੇ ਸਾਰਾ ਹਾਲ ਬਿਆਨ ਕੀਤਾ। ਸਰਕਾਰ ਨੇ ਸਾਰਾ ਹਾਲ ਸੁਣ ਕੇ ਉਸਨੂੰ ਫਰਮਾਇਆ ਕਿ ੳਹਨਾਂ ਨੇ ਤੈਨੂੰ ਇੱਕ ਨਿਆਜ਼ ਤੋਂ ਰੋਕਿਆ ਹੈ, ਤੂੰ ਜਾ ਅਤੇ ਸਾਡੇ ਨਾਮ ਦੀਆਂ ਦੋ ਨਿਆਜ਼ਾਂ ਦੇਵੀਂ। ਮੁਰੀਦ ਆਪਣੇ ਘਰ ਵਾਪਿਸ ਆਇਆ ਅਤੇ ਉਸਨੇ ਸਰਕਾਰ ਦੇ ਹੁਕਮ ਅਨੁਸਾਰ ਦੋ ਨਿਆਜ਼ਾਂ ਤਿਆਰ ਕੀਤੀਆਂ।


ਜਦੋਂ ਸ਼ਰੀਅਤ ਦੇ ਲੋਕਾਂ ਨੂੰ ਪਤਾ ਲੱਗਾ ਤੇ ਉਹਨਾਂ ਨੇ ਦੁਬਾਰਾ ਉਸਨੂੰ ਮਾਰ-ਮਾਰ ਕੇ ਜ਼ਖਮੀ ਕਰ ਦਿੱਤਾ। ਆਰਾਮ ਆਉਣ ਤੇ ਉਹ ਮੁਰੀਦ ਦੁਬਾਰਾ ਸਰਕਾਰ ਦੇ ਕੋਲ ਹਾਜ਼ਰ ਹੋਇਆ ਅਤੇ ਆਪਣੀ ਸਾਰੀ ਕਹਾਣੀਂ ਦੱਸੀ। ਸਰਕਾਰ ਨੇ ਉਸਨੂੰ ਫਿਰ ਹੁਕਮ ਦਿੱਤਾ ਕਿ ਉਹ ਤੈਨੂੰ ਦੋ ਨਿਆਜ਼ਾਂ ਤੋਂ ਰੋਕਦੇ ਹਨ, ਹੁਣ ਤੂੰ ਫਿਰ ਜਾ ਅਤੇ ਸਾਡੇ ਨਾਮ ਦੀਆਂ ਤਿੰਨ ਨਿਆਜ਼ਾਂ ਤਿਆਰ ਕਰ। ਜਿਸ ਵੇਲੇ ਤਿੰਨ ਨਿਆਜ਼ਾਂ ਦਿੱਤੀਆਂ ਉਹ ਲੋਕ ਨੰਬਰਦਾਰ ਦੇ ਪੇਸ਼ ਹੋਏ। ਨੰਬਰਦਾਰ ਨੇ ਹੁਕਮ ਦਿੱਤਾ ਕਿ ਇਸ ਨੂੰ ਮੁਹੱਲੇ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ। ਮੁਰੀਦ ਨੇ ਪਿੰਡ ਤੋਂ ਬਾਹਰ ਜਾ ਕੇ ਕੁੱਲੀ ਪਾ ਲਈ। ਮੁਰੀਦ ਨੇ ਕੁੱਲੀ ਵਿੱਚ ਹਜ਼ਰਤ ਮੀਰਾਂ ਗੌਂਸ ਪਾਕ ਸਰਕਾ ਦੇ ਨਾਮ ਦੀ ਚੌਥੀ ਨਿਆਜ਼ ਦਿੱਤੀ ਤਾਂ ਤਮਾਮ ਲੋਕ ਬਾਦਸ਼ਾਹ ਦੇ ਪੇਸ਼ ਹੋਏ। ਉਨ੍ਹਾਂ ਬਾਦਸ਼ਾਹ ਨੂੰ ਦੱਸਿਆ ਕਿ ਇੱਕ ਬੰਦਾ ਸਾਡੇ ਖਿਲਾਫ ਕੰਮ ਕਰਦਾ। ਬਾਦਸ਼ਾਹ ਨੇ ਕਿਹਾ ਕਿ ਤੁਹਾਡਾ ਸਭ ਦਾ ਇੱਕੋ ਫੈਸਲਾ ਤਾਂ ਉਹਨੂੰ ਕਲ ਪੈਰਾਂ ਵਿੱਚ ਬੇੜੀਆਂ ਤੇ ਹੱਥਾਂ ਵਿੱਚ ਸੰਗਲ ਪਾ ਕੇ ਮੇਰੇ ਕੋਲ ਲੈ ਆਉ । ਸਵੇਰ ਹੋਈ ਤਾਂ ਉਸਨੂੰ ਕੈਦੀ ਬਣਾ ਕੇ ਲਿਜਾਇਆ ਜਾ ਰਿਹਾ ਸੀ ਤਾਂ ਉਸਨੇ ਬਗਦਾਦ ਵੱਲ ਆਪਣਾ ਮੂੰਹ ਕਰ ਕੇ ਅਰਜ਼ ਕੀਤੀ --


"ਕਦੀ ਪੀਰ ਮੁਰੀਦਾਂ ਨੂੰ ਛੱਡਦੇ ਨਾਂ ਇਹੋ ਕੰਮ ਹੈ ਪੀਰ ਬਗਦਾਦੀਆਂ ਦਾ, 
ਝੁੱਗਾ ਛੱਡ ਤੇਰਾ ਜਾਵਾਂ ਹੋਰ ਕਿਧਰੇ ਝੁੱਗਾ ਇਹੋ ਹੈ ਸਈਅਦਾਂ ਵਲੀ
ਆਂਦਾ ।"


ਉਹ ਕਹਿਣ ਲੱਗੇ ਕੀ ਸੋਚ ਰਿਹਾ ਹੈਂ.??

ਉਹ ਮੁਰੀਦ ਕਹਿਣ ਲੱਗਾ ਕਿ ਮੈਂ ਆਪਣੇਂ ਪੀਰ ਨਾਲ ਇੱਕ ਗੱਲ ਕੀਤੀ ਹੈ। ਬਾਦਸ਼ਾਹ ਨੇ ਸਾਰੀ ਗੱਲ-ਬਾਤ ਸੁਣ ਕੇ ਮੁਰੀਦ ਨੂੰ ਫਾਂਸੀ ਦੀ ਸਜ਼ਾ ਸੁਣਾਈ। ਮੁਰੀਦ ਦੀ ਧੌਣ ਵਿੱਚ ਰੱਸੀ ਪਾਈ ਗਈ ਅਤੇ ਨੰਬਰਦਾਰ ਨੇ ਹੁਕਮ ਦਿੱਤਾ ਕਿ ਹੇਠੋਂ ਫੱਟਾ ਖਿਚਿਆ ਜਾਵੇ। ਜਦੋਂ ਮੁਰੀਦ ਨੂੰ ਫਾਂਸੀ ਲਗਾਉਣ ਲਈ ੳੇਸਦੇ ਪੈਰਾਂ ਹੇਠੋਂ ਫੱਟਾ ਖਿਚਿਆ ਤਾਂ ਮੁਰੀਦ ਦੇ ਗਲੇ ਵਿੱਚੋਂ ਤੰਦੀ ਟੁੱਟ ਗਈ।


ਬਾਦਸ਼ਾਹ ਕਹਿਣ ਲੱਗਾ ਇਹ ਰੱਸੀ ਪੁਰਾਣੀ ਸੀ , ਹੋਰ ਲੈ ਕੇ ਆਉ। 

ਜਦੋਂ ਦੂਸਰੀ ਰੱਸੀ ਲਿਆ ਕੇ ਮੁਰੀਦ ਦੇ ਗਲੇ ਵਿੱਚ ਪਾਈ ਗਈ ਤਾਂ ਬਾਦਸ਼ਾਹ ਦੇ ਹੁਕਮ ਦੇਣ ਤੇ ਜਦੋਂ ਦੁਬਾਰਾ ਫੱਟਾ ਖਿਚਿਆ ਗਿਆ ਤਾਂ ਰੱਸੀ ਫਿਰ ਟੁੱਟ ਗਈ। ਤੀਸਰੀ ਵਾਰ ਰੱਸੀ ਨੂੰ ਦੁਬਾਰਾ ਗਲੇ ਵਿੱਚ ਪਾਇਆ ਗਿਆ ਤਾਂ ਰੱਸੀ ਫਿਰ ਟੁੱਟ ਗਈ। ਇਸ ਤਰਾਂ ਚਾਰ ਵਾਰ ਮੁਰੀਦ ਨੂੰ ਫਾਂਸੀ ਲਾਇਆ ਗਿਆ ਪਰ ਹਰ ਵਾਰ ਰੱਸੀ ਟੁੱਟਦੀ ਰਹੀ। 


ਉਹ ਮੁਰੀਦ ਜੋਸ਼ ਵਿੱਚ ਆਇਆ ਅਤੇ ਆਪਣੇ ਪੀਰ ਹਜ਼ਰਤ ਮੀਰਾਂ ਗੌਂਸ ਪਾਕ ਸਰਕਾ ਦਾ ਨਾਅਰਾ ਮਾਰ ਕੇ ਕਹਿਣ ਲੱਗਾ, ਉਏ ਬਾਦਸ਼ਾਹ ਹੁਣ ਤੂੰ ਚਾਹੇ ਲੱਖ ਫਾਂਸੀ ਮੰਗਵਾ ਲੈ, ਹੁਣ ਮੈਨੂੰ ਕੁਝ ਨਹੀਂ ਹੋਣਾ ਕਿਉਂਕਿ ਮੇਰਾ ਪੀਰ ਗੌਂਸ ਪਾਕ ਆ ਗਿਆ।


ਉਹ ਬਾਦਸ਼ਾਹ ਹੈਰਤ ਵਿੱਚ ਪੈ ਗਿਆ ਅਤੇ ਪੁੱਛਣ ਲੱਗਾ ਕਿ ਕਿੱਥੇ ਹੈ ਤੇਰਾ ਪੀਰ ..?

ਮੁਰੀਦ ਕਹਿਣ ਲੱਗਾ, ਬਾਦਸ਼ਾਹ ਜੇ ਮੇਰਾ ਪੀਰ ਦੇਖਣਾਂ ਤਾਂ ਮੇਰੀ ਵਾਲੀ ਥਾਂ ਤੇ ਆਜਾ। ਮੈਂ ਮਰ ਕੇ ਯਾਰ ਦਾ ਦੀਦਾਰ ਪਾਇਆ, ਆਪਣਾ ਆਪ ਫਨਾਹ ਕਰ ਕੇ ਯਾਰ ਦਾ ਦੀਦਾਰ ਪਾਇਆ ਅਤੇ ਤੂੰ ਚਾਹੁੰਨਾ ਕਿ ਐਵੇਂ ਹੀ ਲੱਭ ਜਾਏ

ਉਸ ਮੁਰੀਦ ਦਾ ਆਪਣੇਂ ਪੀਰ ਨਾਲ ਜੋ ਨਿਸਬਤ ਅਤੇ ਜੋ ਲਗਨ ਸੀ, ਉਸ ਚੀਜ਼ ਨੇ ਹੀ ਉਸਨੂੰ ਬਚਾਇਆ ਸੀ। ਉਹ ਮਲੰਗ ਖੁਸ਼ੀ ਵਿੱਚ ਆ ਕੇ ਗਾਉਣ ਲੱਗਾ …………

ਉਹ ਦਿਸਦਾ ਜੀ ਮੇਰੇ ਪੀਰ ਵਾਲਾ ਡੇਰਾ,
ਉਹ ਦਿਸਦਾ ਜੀ ਗੌਂਸ ਪਾਕ ਵਾਲਾ ਡੇਰਾ





(Script in english available here also)


Hazrat Meeran Gaus Pak Sarkar Ke Paas Unka Ek Mureed Aaya Aur Kehne Laga Ke Mere Haq Mein Dua Kijiye, Meri Musibat Door Ho Jaye. Sarkar Ne Uske Liye Dua Ki Aur Usse Hukum Kiya Ke Hamare Naam Ki Niyaaz Dena Tumhari Har Mushkil Door Ho Jayegi. Woh Mureed Sarkar Se Ijazat Lekar Ghar Aaya. Usne Sarkar Ke Kehne Ke Mutabik Sarkar Ke Naam Ki Niyaaz Di. 

Woh Samay Shariyat Ka Thaa. Uske Mohalle Ke Jo Shariyat Ke Log The, Unhone Usse Bhut Mara Aur Kaha Ke Agar Tumne Dubara Kisi Ke Naam Ki Neyaaz Di Toh Tumhara Bhut Bura Hashar Kiya Jayega. Woh Mureed Bhut Dukhi Huya Aur Sarkar Ke Paas Pahunch Kar Sara Haal Bataya. Sarkar Ne Sara Waqya Sunn Kar Us Se Farmaya Ke, "Unhone Tumhein Ek(1) Niyaaz Se Roka Hai, Tum Jao Aur Hamare Naam Ki Do(2) Niyaazein Dena. Mureed Apne Ghar Wapis Aaya Aur Ussne Sarkar Ke Hukum Ke Mitabik (2) Niyaazein Tyar Ki. 


Jab Shariyat Ke Logon Ko Pta Chala toh Unhone Dubara Usko Mar Mar Kar Zakhmi Kar Diya. Aaram Aane Par Woh Mureed Dubara Sarkar Ke Paas Hazir Huya Aur Apni Sari Kahani Batayi. 


Sarkar Ne Usse Fir Hukum Diya, "Woh Tumhein Do(2) Neyazon Se Rokte Hain, Ab Jao Aur Hamare Naam Ki Teen(3) Neyaazein Pesh Karna."


Jab Mureed Ne Sarkar Ki Naam Ki Teen Neyazein Pesh Ki Toh Woh Tamam Log Nambardar Ke Paas Pesh Huye Aur Nambardar Ne Hukum Diya Ke Usse Mohalle Se Bahar Nikal Diya Jaye. Woh Mureed Mohalle Se Bahar Chala Gya Aur Bahar Ja Kar Ussne Choti Si Jhoprri Bana Li. Jab Mureed Ne Jhomprri Mein Hazrat Meeran Gauns Pak Sarkar Ke Naam Ki Char(4) Nayazein Pesh Ki Toh Shariyat Ke Zaalim Log Badshah Ke Paas Pesh Huye. Badshah Ne Kaha Ke Aap Sabh Ka ek Hi Faisla Hai Toh Usse Pairon Mein Berrian Daal Ke Aur Hathon Mein Janzeerein Daal Ke Meri Adalat Mein Pesh Kiya Jaye. Subha Huyi Aur Jis Waqt Mureed Ko Badshah Ke Paas Lijaaya Ja Raha Tha Toh Ussne Baghdad Sharif ki Taraf Apna Rukh Kiya Aur Arz Karne Laga-


"Kadi Peer Mureedan Nu Chad De Na, Eh Kamm Hai Peer Baghdadian Da
Jhugga Chad Tera Jawan Hor Kidhre Jhugga Eho Hai Sayeedan Waliyan Da."


Woh Log Kehne Lagge Kya Huya.....?

Mureed Kehne Laga Maine Apne Peer Se Ek Baat Ki Hai. 
Badshah Ke Paas Pahunche Par Badshah Ne usse Sooli Pe Charrane Ka Hukum De Diya.
Mureed Ki Gardan Mein Rassi Dali Gyi Aur Nambardar Ne Hukum Diya Ke Neeche Se Fatti Nikal Di Jaye. Jab Mureed Ko Fansi Lgane Ke Liye Uske Pairon Ke Neeche Se Fatti Kheenchi Gyi Toh Mureed Ki Gardan Ki Rassi Toot Gyi.

Badshah Kehne Laga Yeh Rassi Purani Thi Aur Layo. 



Jab Doosri Rassi La Kar Mureed Ki Gardan Mein Daali Aur Dubara Fatti Kheenchi Toh Rassi Fir Toot Gyi. Teesri Martaba Dubara Rassi Gardan Mein Dali Magar Rassi Fir Toot Gyi. Char Martaba Mureed Ko Fansi Lagayi Gyi Magar Har Baar Rassi Tootati Rahi. 


Woh Mureed Josh Mein Aaya Aur Apne Peer Hazrat Meeran Gauns Pak Sarkar Ka Nahra Laga Kar Kehne Laga, "Arre Badshah, Ab Tu Chahe Laakh Fansi Mangwayo, Ab Mujhe Kuch Nhi Hoga Kyu Ke Abb Mere Peer  Gaus Pak Sarkar Tashreef Farma Ho Chukke Hain" 


Woh Badshah Hairat Mein Pad Gya Aur Poochne Laga, "Kahan Hai Tumhara Peer....?" 


Mureed Kehne Laga, "Badshah Agar Mera Peer Dekhna Hai Toh Meri Jagah Par Aa Ke Khara Ho Ja. Maine Marr Ke, Apna Aap Fanah Kar Ke Yaar Ka Deedar Paya Hai Aur Tum Chahte Ho Ke Aise Hi Dikh Jaye..?" 


Uss Mureed Ke Apne Peer Ke Sath Jo Uski Nisbat Thi, Jo Lagan Thi Ussne Usse Bachaya Tha. Woh Malang Khushi Mein Aa kar Gaane Laga....... 


Oh Disda Ji Mainu Peer Wala Dera

Oh Disda Ji Gauns Pak Wala Dera.

1 comment: