Sunday, June 4, 2017

URS MUBARIK SAI JOT ALI SHAH SARKAR (R.A) 2017, MOHAN SHARIF

----------------- ਮੇਲਾ-ਮੁਬਾਰਿਕ 2017-----------------
-------------- URS MUBARIK 2017 --------------

ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਦੇ ਚਿਸ਼ਤੀ ਸਾਬਰੀ ਕੱਦੂਸੀ ਭੀਖ਼ੀ ਸੂਫੀ ਸਿਲਸਿਲੇ ਦੇ 18ਵੀਂ ਸਦੀ ਦੇ ਮਹਾਨ ਕਾਮਿਲ ਬਜ਼ੁਰਗ ਧੰਨ-ਧੰਨ ਹਜ਼ਰਤ ਜਨਾਬ ਸਾੲੀਂ ਜੋਤ ਅਲੀ ਸ਼ਾਹ ਸਰਕਾਰ  (حضرت پیر سائیں جوت علی شاہ سرکار) ਦਾ ਸਲਾਨਾ ੳੁਰਸ 10-11 ਜੂਨ (28-29 ਜੇਠ) 2017 ਨੂੰ ਮੋਹਾਂ ਸ਼ਰੀਫ ਦਰਬਾਰ ਅਤੇ 19-20-21 ਜੂਨ (5-6-7 ਹਾੜ੍ਹ) 2017 ਨੂੰ ਸ਼ੇਰਪੁਰ ਸ਼ਰੀਫ ਦਰਬਾਰ ਵਿੱਚ ਬਹੁਤ ਹੀ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾ ਰਿਹਾ ਹੈ। ਮੋਹਾਂ ਸ਼ਰੀਫ ਸਰਕਾਰ ਜੋਤ ਅਲੀ ਸ਼ਾਹ ਹਜ਼ੂਰ ਦਾ ਜੱਦੀ ਪਿੰਡ ਹੈ ਜਿੱਥੇ ਸਰਕਾਰ ਨੇ ਜਨਮ ਲਿਆ ਅਤੇ ਤਮਾਮ ੳੁਮਰ ਅਾਪਣੇਂ ਮੁਰਸ਼ਿਦ ਦਾ ਵਿਰਦ ਪਕਾੲਿਅਾ ਅਤੇ ਇਬਾਦਤ-ਬੰਦਗੀ ਕੀਤੀ, ਅਾਪਣਾ ਪੂਰਾ ਜੀਵਨ ਸਰਕਾਰ ਨੇ ਮੋਹਾਂ ਸ਼ਰੀਫ ਵਿੱਚ ਬਸਰ ਕੀਤਾ। ੲਿਸ ਮੁਕੱਦਸ ਦਰਬਾਰ ਨੂੰ ਸਰਕਾਰ ਨੇ ਮੱਕੇ ਦਾ ਦਰਜਾ ਦਿੱਤਾ ਅਤੇ ਫਰਮਾਇਆ ਕਿ ਕੋੲੀ ਵੀ ਇਨਸਾਨ ਜਦੋਂ ਅਾਪਣਾ ਤਕੱਬਰ, ਖੁੱਦੀ, ਹੰਕਾਰ ਛੱਡ ਕੇ ਮਨ ਨੂੰ ਨੀਵਾਂ ਕਰ ਕੇ ਮੋਹੇਂ ਸ਼ਰੀਫ ਵਿੱਚ ਸਜਦਾ-ਸਲਾਮ ਕਰੇਗਾ ਤਾਂ ੳੁਸ ਨੂੰ ਦੂਰ ਮੱਕੇ ਜਾਣ ਦੀ ਵੀ ਲੋੜ ਨਹੀ। ਇਸ ੳੁੱਪਰ ਸਰਕਾਰ ਦਾ ਬਹੁਤ ਮਕਬੂਲ ਕੌਲ (ਕਲਾਮ) ਵੀ ਹੈ, ਸਰਕਾਰ ਫਰਮਾੳੁਂਦੇ ਹਨ---

"ਦਵਾਦ ਦੂਰ ਕਰੇਂ ਜੇ ਚੌਧਰ ਵਿੱਚੋਂ ਕਿਉਂ ਨਾ ਤੈਨੂੰ ਲੱਭੇ,
ਵਾ-ਅਨਾਹਨੂੰ ਅਕਰਬ ਸ਼ਾਹ ਰਗ ਨੇੜੇ ਜੇ ਇਸ ਘੁੰਡ ਨੂੰ ਚੁੱਕੇਂ,
ਬੰਦ ਕਰੇੇਂ ਜੇ ਨੌਂ (9) ਦਰਵਾਜ਼ੇ ਦਸਵੇਂ (10ਵੇਂ) ਦੇ ਵੱਲ ਤੱਕੇਂ,
ਜੋਤ ਅਲੀ ਸ਼ਾਹ ਸਾਫ ਹੋੲਿਅਾ ਜਦ ਸੀਨਾ, ਮੋਹੇਂ ਵਿੱਚ ਹਜ਼ਾਰ ਮਦੀਨਾ।"

ਮੋਹਾਂ ਸ਼ਰੀਫ ਵਿੱਚ ਮਨਾੲੇ ਜਾਣ ਵਾਲੇ ਇਸ ਮੇਲੇ ਦੀ ਖਾਸੀਅਤ ੲਿਹ ਹੈ ਕਿ ਇਹ ਮੇਲਾ 28-29 ਜੇਠ ਨੂੰ ਸਾੲੀਂ ਸਾਹਿਬ ਖੁਦ ਕਰਵਾੳੁਂਦੇ ਹੁੰਦੇ ਸਨ ਜੋ ਕਿ ਕੲੀ ਹਫਤਿਅਾਂ ਤਕ ਚਲਦਾ ਹੁੰਦਾ ਸੀ। ਉਹਨਾਂ ਦਿਨਾਂ ਵਿੱਚ ਪੂਰੇ ਨਗਰ ਵਿੱਚ ਕਿਸੇ ਵੀ ਘਰ ਵਿੱਚ ਚੁੱਲ੍ਹਾ ਨਹੀ ਸੀ ਬਲਦਾ ਹੁੰਦਾ ਕਿਉਂਕਿ ਸਾੲੀਂ ਜੀ ਦਾ ਲੰਗਰ ਹੀ ਸਭ ਦਾ ਪੇਟ ਭਰਦਾ ਸੀ। ਸਾੲੀਂ ਜੀ ਸਰਕਾਰ ਗਰੀਬਾਂ ਨੂੰ ਬਹੁਤ ਪਿਅਾਰ ਕਰਦੇ ਸਨ। ਅਾਪ ਖੁਦ ਭੁੱਖੇ ਰਹਿ ਲਿਅਾ ਕਰਦੇ ਸਨ ਪਰ ਅਾਪਣੇਂ ਕੋਲ ਪੁੱਜੇ ਹਰ ਭੁੱਖੇ-ਪਿਅਾਸੇ ਦੀ ਲੋੜ ਪਲਾਂ ਵਿੱਚ ਪੂਰੀ ਕਰਦੇ ਸਨ। ਹਰ ਅਮੀਰ-ਗਰੀਬ ਸਾੲੀਂ ਜੀ ਪਾਸ ਚੱਲ ਕੇ ਅਾੳੁਂਦਾ ਸੀ ਅਤੇ ਫੈਜ਼ ਹਾਸਿਲ ਕਰਦਾ ਸੀ।

ਸਾੲੀਂ ਜੀ ਦੀ ੲਿੱਕ ਅਾਦਤ ਬਹੁਤ ਪੱਕੀ ਸੀ ਜੋ ੳੁਹਨਾਂ ਅਾਪਣੇਂ ਅਾਖਰੀ ਦੱਮ ਤੱਕ ਪੂਰੀ ਨਿਭਾੲੀ। ਅਾਪ ਅਾਪਣੇਂ ਪੀਰੋ-ਮੁਰਸ਼ਿਦ ਹਜ਼ਰਤ 'ਪੀਰ ਸ਼ਾਹ ਨਿਹਾਲ ਜੀ', ਸ਼ੇਰਾਂ ਵਾਲੀ ਸਰਕਾਰ ਦੇ ਨਾਮ 'ਤੇ ਜੋ ਵੀ ਕਿਸੇ ਨੂੰ ੲਿੱਕ ਵਾਰ ਦਾਨ ਕਰ ਦਿੰਦੇ ਸਨ ੳੁਹ ਕਿਸੇ ਵੀ ਕੀਮਤ 'ਤੇ ਵਾਪਿਸ ਨਹੀਂ ਸੀ ਲੈਂਦੇ। ੳੁਹਨਾਂ ਦਾ ਕੰਮ ਸਿਰਫ ਲੁਟਾੳੁਣਾਂ ਹੀ ਸੀ। 

ੲਿੱਕ ਵਾਰ ਦਾ ਵਾਕਿਅਾ ਤੁਹਾਡੇ ਸਾਰਿਅਾ ਅੱਗੇ ਪੇਸ਼ ਕਰਦੇ ਹਾਂ ਜੋ ਸਰਕਾਰ ਦੀ ਗਰੀਬਾਂ ਪ੍ਰਤੀ ਦੲਿਅਾ-ਭਾਵਨਾਂ ਅਤੇ ਦਿਲੀ ਮੁਹੱਬਤ ਨੂੰ ਬਹੁਤ ਖੂਬ ਬਿਅਾਨ ਕਰਦਾ ਹੈ-

ੲਿੱਕ ਰੋਜ਼ ਸਰਕਾਰ ਅਾਪਣੇਂ ਘਰ ਵਿੱਚ ਨਿੱਤਨੇਮ ਅਨੁਸਾਰ  ਬੈਠੇ ਰੱਬ-ਰੱਬ ਕਰ ਰਹੇ ਸਨ ਕਿ ੲਿੰਨੇ ਨੂੰ ਕੋੲੀ ਬਹੁਤ ਹੀ ਗਰੀਬ ਅਾਦਮੀ ਅਾਪ ਜੀ ਦੇ ਕੋਲ ਪਹੁੰਚਾ ਅਤੇ ਸਲਾਮ ਪੇਸ਼ ਕਰ ਕੇ ਸਾੲੀਂ ਜੀ ਦੇ ਅੱਗੇ ਬੈਠ ਗਿਅਾ। ੳੁਹ ਸ਼ਕਲ ਤੋਂ ਬਹੁਤ ਪਰੇਸ਼ਾਨ ਨਜ਼ਰ ਅਾ ਰਿਹਾ ਸੀ ਅਤੇ ਸਾੲੀਂ ਜੀ ਨਾਲ ਗੱਲ ਕਰਨੀਂ ਚਾਹ ਰਿਹਾ ਸੀ। ੲਿਸ ਤੋਂ ਪਹਿਲਾਂ ਕਿ ੳੁਹ ਸਾੲੀਂ ਜੀ ਨੂੰ ਕੁਝ ਕਹਿੰਦਾ, ਸਾੲੀਂ ਜੀ ਨੇ ੳੁਸਨੂੰ ਅਾਪ ਹੀ ਪੁੱਛ ਲਿਅਾ ਕਿ "ਭਲਿਅਾ ਲੋਕਾ, ਪਰੇਸ਼ਾਨ ਨਜ਼ਰ ਅਾ ਰਿਹਾ ੲੇਂ, ਕੀ ਪਰੇਸ਼ਾਨੀ ਹੈ...?" ੳੁਸ ਅਾਦਮੀ ਨੇ ਬਿਨਾਂ ਦੇਰੀ ਦੇ ਸਾੲੀਂ ਜੀ ਨੂੰ ਫਰਿਅਾਦ ਕੀਤੀ ਕਿ," ਮੇਰੀ ਕੁੜੀ ਦਾ ਮੰਗਣਾਂ ਤਹਿ ਹੋ ਚੁੱਕਾ ਹੈ ਅਤੇ ਕੁਝ ਕੁ ਦਿਨਾਂ ਵਿੱਚ ਹੀ ੳੁਸਦੀ ਡੋਲੀ ਚੁੱਕੀ ਜਾਣੀਂ ਹੈ। ਪਰ ਮੈਂ ਬਹੁਤ ਗਰੀਬ ਹਾਂ, ਘਰ ਵਿੱਚ ਨਾ ਤਾਂ ਖਾਣ ਨੂੰ ਦਾਣੇ ਹਨ ਅਤੇ ਨਾ ਹੀ ਪਹਿਨਣ ਨੂੰ ਕੱਪੜਾ, ਦਿਨ ਬਹੁਤ ਹੀ ਤੰਗੀ ਨਾਲ ਕੱਟ ਰਹੇ ਹਾਂ। ਹਰ ਪਾਸੇ ਹੱਥ-ਪੈਰ ਮਾਰ ਅਾੲਿਅਾ ਹਾਂ, ਕਿਸੇ ਰਿਸ਼ਤੇਦਾਰ, ਸੱਜਣ-ਮਿੱਤਰ ਅਤੇ ਸਾਕ-ਸੰਬੰਧੀ ਨੇ ਮੇਰੀ ਸਹਾੲਿਤਾ ਨਹੀ ਕੀਤੀ। ਬੜੀ ੳੁਮੀਦ ਨਾਲ ਤੁਹਾਡੀ ਸ਼ਰਨ ਵਿੱਚ ਅਾੲਿਅਾ ਹਾਂ। 

ਸਾੲੀਂ ਜੀ ਨੇ ੳੁਸ ੲਿਨਸਾਨ ਦਾ ਪੂਰਾ ਦੁੱਖੜਾ ਸੁਣਿਅਾਂ ਅਤੇ ਅਖੀਰ ੳੁਸਨੂੰ ਕਿਹਾ ਕਿ "ਭਾੲੀ, ਤੇਰੀ ਧੀ ਦੀ ਡੋਲੀ ੳੁਵੇਂ ਹੀ ਵਿਦਾ ਹੋਵੇਗੀ ਜਿਸ ਤਰਾਂ ਤੂੰ ਚਾਹੇਂਗਾ। ਤੂੰ ੲਿਸ ਤਰਾਂ ਕਰ ਕਿ ਸਾਡੇ ਕੋਲ ਪਿੱਤਲ ਦੀ ੲਿੱਕ ਭਾਰੀ 'ਪਾਰਾਤ' ਪੲੀ ਹੋੲੀ ਹੈ ਜਿਸ ਵਿੱਚ ਅਸੀਂ ਅਾਟਾ ਗੁੰਨਦੇ ਹਾਂ। ਤੂੰ ਭਲਿਅਾ ਲੋਕਾ ੲਿਸ ਤਰਾਂ ਕਰੀਂ ਕਿ ੳੁਸ ਪਾਰਾਤ ਨੂੰ ਬਾਜ਼ਾਰ ਵਿੱਚ ਲਿਜਾ ਕੇ ਵੇਚ ਲਵੀਂ। ੳੁਸਦੇ ਬਦਲੇ ਤੈਨੂੰ ਭਾਰੀ ਦੌਲਤ ਮਿਲ ਜਾਵੇਗੀ ਤੇ ੳੁਸ ਪੈਸੇ ਨਾਲ ਅਾਪਣੀਂ ਧੀ ਦਾ ਵਿਅਾਹ ਜਿਸ ਤਰਾਂ ਚਾਹੇਂ ਕਰ ਲਵੀਂ। ੳੁਹ ੲਿੰਨਸਾਨ ੲਿੰਨਾਂ ਸੁਣ ਕੇ ਅੰਦਰੋਂ-ਅੰਦਰੀਂ ਖੁਸ਼ ਤਾਂ ਬਹੁਤ ਹੋੲਿਅਾ ਪਰ ਫਿਰ ਵੀ ਦਿਲ ਵਿੱਚ ੲਿਹ ਸ਼ੰਕਾ ਲੲੀ ਬੈਠਾ ਸੀ ਕਿ ਸਾੲੀਂ ਜੀ ਅਾਪਣੇਂ ਘਰ ਦੀ ਅਾਟਾ ਗੁੰਨਣ ਵਾਲੀ ਪਾਰਾਤ ਮੈਨੂੰ ਦੇ ਕੇ ਅਾਪਣਾਂ ਕੰਮ ਕਿਵੇਂ ਚਲਾੳੁਣਗੇ..? ਕਿਤੇ ਅਜਿਹਾ ਨਾ ਹੋ ਜਾਵੇ ਕਿ ਸਾੲੀਂ ਜੀ ਮੇਰੀ ਧੀ ਦੇ ਵਿਅਾਹ ਪਿੱਛੋਂ ਮੇਰੇ ਕੋਲੋਂ ਦੁਬਾਰਾ ਅਾਪਣੀਂ ਪਾਰਾਤ ਦੀ ਮੰਗ ਕਰ ਲੈਣ ਤਾਂ ਮੈਂ ਕਿੰਝ ੳੁਹਨਾਂ ਨੂੰ ਪਾਰਾਤ ਵਾਪਿਸ ਕਰਾਂਗਾ। ੲਿੰਨੇਂ ਨੂੰ ਸਾੲੀਂ ਜੀ ਨੇ ੳੁਹਨੂੰ ਖੁਦ ਹੀ ਜਵਾਬ ਦਿੱਤਾ ਕਿ, "ਭਲਿਅਾ ਲੋਕਾ, ਤੂੰ ਘਬਰਾ ਨਾ, ਤੈਨੂੰ 'ਪਾਰਾਤ' ਮੈਂ 'ਸ਼ਾਹ ਨਿਹਾਲ' ਦੇ ਨਾਮ 'ਤੇ ਦਿੱਤੀ ਹੈ। ਅਾਪਣੇਂ ਮੁਰਸ਼ਿਦ ਦੇ ਨਾਮ 'ਤੇ ਦਿੱਤੀ ਚੀਜ਼ ਮੈਂ ਕਦੀ ਵਾਪਿਸ ਨਹੀਂ ਲੈਦਾ। ਤੂੰ ਬੇ-ਖੌਫ ਹੋ ਕੇ ਅਾਪਣੀਂ ਧੀ ਦੀ ਡੋਲੀ ਤੋਰ।" 

ਅਾਪਣੇਂ ਮਨ ਵਿੱਚ ਚਲ ਰਹੀ ਸ਼ੰਕਾ ਨੂੰ ਸਾੲੀਂ ਜੀ ਦੇ ਮੁੱਖ 'ਚੋਂ ਸੁਣ ਕੇ ੳੁਸ ਅਾਦਮੀ ਨੇ ਸਾੲੀਂ ਜੋਤ ਅਲੀ ਸ਼ਾਹ ਸਰਕਾਰ ਅੱਗੇ ਅਾਪਣਾਂ ਸੀਸ ਨਿਵਾ ਦਿੱਤਾ ਅਤੇ ਸਾੲੀਂ ਜੀ ਪਾਸੋਂ 'ਪਾਰਾਤ' ਲੈ ਕੇ ਚਲ ਪਿਅਾ। ੲਿਨੇਂ ਨੂੰ ਜਦੋਂ ੳੁਹ ਅਾਦਮੀ ਸਾੲੀਂ ਜੀ ਦੇ ਘਰ ਦੀ ਪਾਰਾਤ ਲੈ ਕੇ ਸਿੱਧੇ ਰਸਤੇ ਵਾਪਿਸ ਜਾਣ ਲੱਗਾ ਤਾਂ ਸਾੲੀਂ ਜੀ ਨੇ ੳੁਸਨੂੰ ਰੋਕਦਿਅਾਂ ਹੋੲਿਅਾਂ ਦੂਜੇ ਰਸਤੇ ਜਾਣ ਲੲੀ ਕਿਹਾ। ੳੁਸ ਅਾਦਮੀ ਨੇ ਦੱਸਿਅਾ ਕਿ, 'ਸਾੲੀਂ ਜੀ ਮੈਂ ੲਿਸੇ ਰਸਤੇ ਤੋਂ ਅਾੲਿਅਾਂ ਸਾਂ ਜਿਸ ਤੋਂ ਵਾਪਿਸ ਜਾਣ ਤੋਂ ਤੁਸੀ ਮੈਨੂੰ ਰੋਕ ਰਹੇ ਹੋ।' 

ਸਾੲੀਂ ਜੀ ਫਰਮਾੳੁਣ ਲੱਗੇ, " ਜਿਸ ਰਸਤੇ ਦੁਅਾਰਾ ਤੂੰ ਅਾੲਿਅਾ ਸੀ ੳੁਸ ਰਸਤੇ ਤੈਨੂੰ ਸਾਡੇ ਪਰਿਵਾਰ ਦੇ ਜੀਅ ਜਾਂ ਮੁਰੀਦ ਮਿਲ ਜਾਣਗੇ ਅਤੇ ਤੇਰੇ ਕੋਲ ਘਰ ਦੀ 'ਪਾਰਾਤ' ਵੇਖ ਕੇ ਤੈਨੂੰ ਰੋਕ ਲੈਣਗੇ ਅਤੇ ਤੇਰਾ ਵਕਤ ਜ਼ਾੲਿਅਾ ਕਰਨਗੇ। ੲਿਸ ਲੲੀ ਤੂੰ ਦੂਸਰੇ ਰਸਤੇ ਵਾਪਿਸ ਚਲਾ ਜਾ ਤਾਂ ਕਿ ਤੂੰ ਸਿੱਧਾ ਬਾਜ਼ਾਰ ਜਾ ਕੇ ਛੇਤੀ ਤੋਂ ਛੇਤੀ ਅਾਪਣਾਂ ਕੰਮ ਪੂਰਾ ਕਰ ਲਵੇਂ।"

ੳੁਹ ਗਰੀਬ ਅਾਦਮੀ ਸਾੲੀਂ ਜੀ ਦੇ ਵਚਨ ਸੁਣ ਕੇ ਧੰਨ-ਧੰਨ ਹੋ ਗਿਅਾ ਅਤੇ ਸਾੲੀਂ ਜੀ ਦੇ ਕਦਮਾਂ ਵਿੱਚ ਡਿੱਗ ਕੇ ਸਜਦਾ ਸਲਾਮ ਕਰਨ ੳੁਪਰੰਤ ਰਵਾਨਾਂ ਹੋ ਗਿਅਾ। ੳੁਸ 'ਪਾਰਾਤ' ਨਾਲ ਨਾ ਕੇਵਲ ੳੁਸ ੲਿੰਨਸਾਨ ਦੀ ਧੀ ਦਾ ਵਿਅਾਹ ਹੋੲਿਅਾ ਸਗੋਂ ਪੂਰੀ ੳੁਮਰ ੳੁਸਨੂੰ ਕੋੲੀ ਤੋਟ ਨਹੀਂ ਅਾੲੀ ਅਤੇ ਨਾ ਹੀ ੳੁਸਨੂੰ ਕਿਸੇ ਹੋਰ ਕੋਲ ਮੰਗਣ ਜਾਣ ਦੀ ਜ਼ਰੂਰਤ ਪੲੀ।

ਅੱਜ ਵੀ ੳੁਹੀ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਹਰ ਸਾਲ ਹਜ਼ਾਰਾਂ-ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਦਰਬਾਰ ਤੇ ਹਾਜ਼ਰੀ ਲਈ ਪਹੁੰਚਦੀਅਾਂ ਹਨ ਅਤੇ ਸਾੲੀਂ ਜੀ ਦੇ ਦਰ ਦੀਆਂ ਖੁਸ਼ੀਆਂ ਦੀ ਖੈਰਾਤ ਝੋਲੀ ਵਿੱਚ ਪਵਾ ਕੇ ਘਰਾਂ ਨੂੰ ਜਾਂਦੀਅਾਂ ਹਨ। ਸਾੲੀਂ ਜੀ ਦੇ ਅਾਸ਼ਿਕਾਂ ਵਲੋਂ ਅਾਪ ਦਾ ੳੁਰਸ ਪਾਕਿਸਤਾਨ ਵਿੱਚ ਵੀ ਜਗਾਹ-ਜਗਾਹ ਮਨਾੲਿਅਾ ਜਾਂਦਾ ਹੈ। ਅਾਪ ਜੀ ਦੇ ਲੱਖਾਂ ਹੀ ਮੁਰੀਦ ਹਿੰਦੁਸਤਾਨ ਵਿੱਚ ਹਨ ਅਤੇ ਲੱਖਾਂ ਹੀ ਮੁਰੀਦ ਪਾਕਿਸਤਾਨ ਵਿੱਚ ਅਾਪ ਜੀ ਨੂੰ ਹਰ ਦਮ ਯਾਦ ਕਰਦੇ ਅਤੇ ਧਿਅਾੳੁਂਦੇ ਹਨ। ਸੋ ਅਾਪ ਸਭ ਮਾੲੀ-ਭਾੲੀ, ਵੀਰ-ਭੈਣ ਨੂੰ ਵੀ ਤਹਿ ਦਿਲੋਂ ਸਰਕਾਰ ਦੇ ਸਲਾਨਾਂ ੳੁਰਸ ਮੁਬਾਰਿਕ ਵਿੱਚ ਪਹੁੰਚਣ ਦਾ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ। ਅਾਪ ਸਭ ਦੂਰੋਂ ਨੇੜਿਓਂ ਪਹੁੰਚ ਕੇ ਆਪਣਾਂ ਜੀਵਨ ਸਫਲ ਕਰੋ ਜੀ। ਸਾੲੀਂ ਜੀ ਸਭ ਦਾ ਭਲਾ ਕਰਨ, ਸਭ ਦੀਅਾਂ ਅਾਸਾਂ-ਮੁਰਾਦਾਂ ਪੂਰੀਅਾਂ ਕਰਨ ਜੀ।

ਧੰਨਵਾਦ।

ਜ਼ਿਅਾਦਾ ਜਾਣਕਾਰੀ ਪ੍ਰਾਪਤ ਕਰਨ ਲੲੀ, ਫੇਸਬੁੱਕ 'ਤੇ ਪੇਜ ਲਾੲੀਕ ਕਰੋ-
https://www.facebook.com/saijotalishahsarkar/

Urs Mubarik Hazrat Peer Sai Jot Ali Shah Sarkar 2017 (Mohan Sharif & Sherpur Sharif)

Soochit kiya jata hai ke Punjab ke Chishtiya Sabriya Quddissiya Bhikhiya Sufi silsile ke 18vi sadee ke mahaan kamil Bazurag Dhan Dhan Hazrat Janab Sai JOT ALI SHAH SARKAR (حضرت پیر سائیں جوت علی شاہ سرکار) ka Salana Urs 10-11 June (28-29 Jeth) 2017 ko Mohan Sharif Darbar, Hoshiarpur, Punjab aur 19-20-21 June (5-6-7 Harr'h) 2017 ko Sherpur Sharif Darbar, Hoshiarpur, Punjab mein bhut hi shano-shaukat ke sath manaya ja raha hai. Mohan Sharif Sarkar Jot Ali Shah Huzoor ka jaddi gaon hai jahan Sarkar ki paidaish huyi aur tamaam umar aapne Murshid ka virad pakaya aur Ibadat Bandagi ki. Apna tamaam jeewan Sarkar ne Mohan Sharif mein bassar kiya. Iss muqadis darbar ko sarkar ne makke ka darja diya aur farmaya ke jo bhi insaan jab apna taqabbar, khudi, ahankaar chod kar mann ko nirmal kar ke jhuka kar Mohan Sharif mein sajda-salam karega toh usse door 'Makka' mein jaane ki zaroorat nhi padegi. Iske upar Sarkar ka bhut maqbool qaul (kalam) bhi hai, Sarkar farmaan kartay hain - 

"Dawaad door karein je chaudhar vichon kyu na tainu labhhay,
Wa-anahunu akrab shah ragg nerre je iss ghund nu chukkein,
Band karein je nau (9) darwaze dasswein (10ve) de vall takein,
JOT ALI SHAH saaf hoya jad seena MOHEIN vich hazaar Madina."

Mohan Sharif mein manaye jaane wale iss Urs ki khaas baat yeh hai ke yeh Urs 28-29 Jeth ko Sai Sahab khud manaya kartay thay jo kayi hafton tak chalta rehta tha. Unn dino mein poore nagar mein kisi bhi ghar mein choolha (aag) nhi jalta tha kyu ke Sai ji ka langar hi sabh ka pett bharta tha. Sai ji Sarkar garibon ko bhut pyar kartay thay. Aap khud bhukhe reh letay thay magar apne paas aaye huye har bhookhe-pyaase ki zaroorat ek hi pall mein poori kartay thay. Har ameer aur gareeb Sai ji ke paas chal kar aata tha aur Faiz hasil karta tha.

Sai ji ki ek aadat bhut pakki thi jo unhone apni hayaat ke aakhri samay tak poori nibhayi. Aap apne peer-o-murshid Hazrat 'Peer Shah Nihal ji' Sheraan wali Sarkar ke naam par jo bhi kisi zarooratmand ko ek baar daan kar detay thay, woh kisi bhi keemat par vaapis nhi latay thay. Unka kaam sirf lutaana hi tha. 

Ek baar ka Waqya aap sabke pesh-e-nazar kartay hain  jo Sarkar ki garibon ke prati daya bhawna aur dili mohabbat ko bhut khoob byaan karta hai -

Ek roz sarkar apne ghar mein har roz ki tarah baith kar apne rabb ko yaad farma rahe thay ke itne ko koi bhut hi gareeb aadmi aapke paas pahuncha aur salaam arz kar ke Sai ji ke aage baith gya. Woh shakal se bhut pareshaan nazar aa raha tha aur Sai ji se baat karni chaah raha tha. Iss se pehle ke woh Sai ji se kuch kehta, Sai ji ne khud hi uss se pooch liya, " Aw Rabb ke bande, pareshan nazar aa rahe ho, kya pareshani hai..?"  
Uss aadmi ne bina deri kiye Sai ji se faryaad ki ke, " meri ladki ki mangni teh ho chukki hai aur kuch hi dinon mein uski Doli uthne wali hai, magar main bhut garib hoon, ghar mein na toh khaane ke liye daane hain aur na pehanane ke liye kapda, din bhut tangi se guzar rahe hain. Har taraf hath-pair maar liye, kisi rishtedaar, yaar-dost aur sakhi-sambandhi ne meri sahayata nhi ki. Main bhut umeed lekar aapki sharan mein pahuncha hoon."  

Sai ji ne uss insaan ka poora dukh suna aur aakhir mein usse kaha, "bhai, tumhari beti ki doli vaise hi vidaa hogi jaise tum chahogay. tum aisa karo ke hamare paas Peetal ki ek bhut wazandaar 'paraat' padi hui hai jo hamare aata goondhne ke kaam aati hai. Aw khuda ke bande tum aisa karna ke uss paraat ko bazar mein baich laina. uske badle mein tumhein bhaari daulat mil jayegi aur uss paise se apni beti ki shaadi jaise chaho kar lena. Woh insan itna sunn kar andar hi andar toh bhut khush huya magar phir bhi dil mein ek shanka liye baitha tha ke Sai ji apne ghar ki aata goondhne wali  paraat mujhe dekar apna guzara kaise kareingay..? Kahin aisa na ho ke Sai ji  meri beti ki shaadi ke baad apni paraat ko maang lein toh main kaise unki paraat vapis kar paayunga...?  
Itne ko Sai ji ne usko khud hi jawab diya ke, "aw khuda ke bande, tum ghabrao mat, tumhein 'paraat' maine SHAH NIHAAL ke naam par di hai aur di hui cheez main vaapis nhi leta. tum be-khauf ho kar apni beti ki Doli vidaa karo."

Apne mann mein chal rahi shanka ko Sai ji ke mukh se sunn kar uss aadmi ne SAI JOT ALI SHAH SARKAR ke aage apna sees niwa diya aur Sai ji ke paas se 'Paraat' lekar chal pada. Itne mein hi jab woh aadmi 'Paraat' lekar seedhe raaste se vapis jane lagga toh Sai ji ne usko roktay huye doosre raaste se jaane ke liye kaha.
Uss aadmi ne bataya ke,  "Sai ji main issi raaste se aaya tha jiss par se vapis jaane se aap mujhe rok rahe hain."  

Sai ji farmaane lagge, "Jiss raaste se tum aaye thay, uss raastay mein tumhein hamare parivaar ke aadmi yaa Murid mil saktay hain  aur tumhare paas ghar ki 'paraat' dekh kar tumhein rok lainge aur tumhara waqt zaya kareinge. Iss liye tum doosre raaste se vapis chale jao taa ki tum bazar pahunch kar jaldi se jaldi apna kaam poora kar lo."  

Woh garib insaan Sai ji ke Vachan sunn kar dhan-dhan ho gya aur Sai ji ke qadmon mein gir kar sajda-salaam karne ke baad waha se rawana huya.
uss 'Paraat' se na kewal uss insaan ki beti ki shaadi huyi ballki tamaam umar usse koi kammi nhi aayi aur na hi usse kisi aur ke paas jakar mangne ki zaroorat padi.    


Aaj bhi wahi silsila Sai ji ke aastanon par lagatar jaari hai aur har saal hazaron-lakhon ki tadad mein aashiq Darbar par pahunchte hain aur Sai ji ka faiz paa kar ghar lauttate hain. 
Sai ji ke aashiqon dawara aap ka URS Pakistan mein bhi jagah-jagah manaya jaata hai. Aap Huzoor ke lakhon hi mureed Hindustan mein hain aur lakhon hi tadad mein hi mureed Pakistan mein aapko har lamha yaad farmate hain aur aapka virad kartay hain. so aap sabh bhai-behnon, sajjno, ko bhi tehe dil se Sarkar ke SALANA URS MUBARIK mein haazir hone ka nimantrann diya jata hai. aap sabh door-paas se pahunch kar ke apni takdeer roshan karein. Sai ji sabko apni panah mein rakhein, sabki aas muraad poori karein aur sabko apne faiz se malamaal kar dein.

Shukriya.

For more information, stay in touch on official facebook page-
https://www.facebook.com/saijotalishahsarkar/

1 comment: