Showing posts with label History. Show all posts
Showing posts with label History. Show all posts

Sunday, June 4, 2017

URS MUBARIK SAI JOT ALI SHAH SARKAR (R.A) 2017, MOHAN SHARIF

----------------- ਮੇਲਾ-ਮੁਬਾਰਿਕ 2017-----------------
-------------- URS MUBARIK 2017 --------------

ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਦੇ ਚਿਸ਼ਤੀ ਸਾਬਰੀ ਕੱਦੂਸੀ ਭੀਖ਼ੀ ਸੂਫੀ ਸਿਲਸਿਲੇ ਦੇ 18ਵੀਂ ਸਦੀ ਦੇ ਮਹਾਨ ਕਾਮਿਲ ਬਜ਼ੁਰਗ ਧੰਨ-ਧੰਨ ਹਜ਼ਰਤ ਜਨਾਬ ਸਾੲੀਂ ਜੋਤ ਅਲੀ ਸ਼ਾਹ ਸਰਕਾਰ  (حضرت پیر سائیں جوت علی شاہ سرکار) ਦਾ ਸਲਾਨਾ ੳੁਰਸ 10-11 ਜੂਨ (28-29 ਜੇਠ) 2017 ਨੂੰ ਮੋਹਾਂ ਸ਼ਰੀਫ ਦਰਬਾਰ ਅਤੇ 19-20-21 ਜੂਨ (5-6-7 ਹਾੜ੍ਹ) 2017 ਨੂੰ ਸ਼ੇਰਪੁਰ ਸ਼ਰੀਫ ਦਰਬਾਰ ਵਿੱਚ ਬਹੁਤ ਹੀ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾ ਰਿਹਾ ਹੈ। ਮੋਹਾਂ ਸ਼ਰੀਫ ਸਰਕਾਰ ਜੋਤ ਅਲੀ ਸ਼ਾਹ ਹਜ਼ੂਰ ਦਾ ਜੱਦੀ ਪਿੰਡ ਹੈ ਜਿੱਥੇ ਸਰਕਾਰ ਨੇ ਜਨਮ ਲਿਆ ਅਤੇ ਤਮਾਮ ੳੁਮਰ ਅਾਪਣੇਂ ਮੁਰਸ਼ਿਦ ਦਾ ਵਿਰਦ ਪਕਾੲਿਅਾ ਅਤੇ ਇਬਾਦਤ-ਬੰਦਗੀ ਕੀਤੀ, ਅਾਪਣਾ ਪੂਰਾ ਜੀਵਨ ਸਰਕਾਰ ਨੇ ਮੋਹਾਂ ਸ਼ਰੀਫ ਵਿੱਚ ਬਸਰ ਕੀਤਾ। ੲਿਸ ਮੁਕੱਦਸ ਦਰਬਾਰ ਨੂੰ ਸਰਕਾਰ ਨੇ ਮੱਕੇ ਦਾ ਦਰਜਾ ਦਿੱਤਾ ਅਤੇ ਫਰਮਾਇਆ ਕਿ ਕੋੲੀ ਵੀ ਇਨਸਾਨ ਜਦੋਂ ਅਾਪਣਾ ਤਕੱਬਰ, ਖੁੱਦੀ, ਹੰਕਾਰ ਛੱਡ ਕੇ ਮਨ ਨੂੰ ਨੀਵਾਂ ਕਰ ਕੇ ਮੋਹੇਂ ਸ਼ਰੀਫ ਵਿੱਚ ਸਜਦਾ-ਸਲਾਮ ਕਰੇਗਾ ਤਾਂ ੳੁਸ ਨੂੰ ਦੂਰ ਮੱਕੇ ਜਾਣ ਦੀ ਵੀ ਲੋੜ ਨਹੀ। ਇਸ ੳੁੱਪਰ ਸਰਕਾਰ ਦਾ ਬਹੁਤ ਮਕਬੂਲ ਕੌਲ (ਕਲਾਮ) ਵੀ ਹੈ, ਸਰਕਾਰ ਫਰਮਾੳੁਂਦੇ ਹਨ---

"ਦਵਾਦ ਦੂਰ ਕਰੇਂ ਜੇ ਚੌਧਰ ਵਿੱਚੋਂ ਕਿਉਂ ਨਾ ਤੈਨੂੰ ਲੱਭੇ,
ਵਾ-ਅਨਾਹਨੂੰ ਅਕਰਬ ਸ਼ਾਹ ਰਗ ਨੇੜੇ ਜੇ ਇਸ ਘੁੰਡ ਨੂੰ ਚੁੱਕੇਂ,
ਬੰਦ ਕਰੇੇਂ ਜੇ ਨੌਂ (9) ਦਰਵਾਜ਼ੇ ਦਸਵੇਂ (10ਵੇਂ) ਦੇ ਵੱਲ ਤੱਕੇਂ,
ਜੋਤ ਅਲੀ ਸ਼ਾਹ ਸਾਫ ਹੋੲਿਅਾ ਜਦ ਸੀਨਾ, ਮੋਹੇਂ ਵਿੱਚ ਹਜ਼ਾਰ ਮਦੀਨਾ।"

ਮੋਹਾਂ ਸ਼ਰੀਫ ਵਿੱਚ ਮਨਾੲੇ ਜਾਣ ਵਾਲੇ ਇਸ ਮੇਲੇ ਦੀ ਖਾਸੀਅਤ ੲਿਹ ਹੈ ਕਿ ਇਹ ਮੇਲਾ 28-29 ਜੇਠ ਨੂੰ ਸਾੲੀਂ ਸਾਹਿਬ ਖੁਦ ਕਰਵਾੳੁਂਦੇ ਹੁੰਦੇ ਸਨ ਜੋ ਕਿ ਕੲੀ ਹਫਤਿਅਾਂ ਤਕ ਚਲਦਾ ਹੁੰਦਾ ਸੀ। ਉਹਨਾਂ ਦਿਨਾਂ ਵਿੱਚ ਪੂਰੇ ਨਗਰ ਵਿੱਚ ਕਿਸੇ ਵੀ ਘਰ ਵਿੱਚ ਚੁੱਲ੍ਹਾ ਨਹੀ ਸੀ ਬਲਦਾ ਹੁੰਦਾ ਕਿਉਂਕਿ ਸਾੲੀਂ ਜੀ ਦਾ ਲੰਗਰ ਹੀ ਸਭ ਦਾ ਪੇਟ ਭਰਦਾ ਸੀ। ਸਾੲੀਂ ਜੀ ਸਰਕਾਰ ਗਰੀਬਾਂ ਨੂੰ ਬਹੁਤ ਪਿਅਾਰ ਕਰਦੇ ਸਨ। ਅਾਪ ਖੁਦ ਭੁੱਖੇ ਰਹਿ ਲਿਅਾ ਕਰਦੇ ਸਨ ਪਰ ਅਾਪਣੇਂ ਕੋਲ ਪੁੱਜੇ ਹਰ ਭੁੱਖੇ-ਪਿਅਾਸੇ ਦੀ ਲੋੜ ਪਲਾਂ ਵਿੱਚ ਪੂਰੀ ਕਰਦੇ ਸਨ। ਹਰ ਅਮੀਰ-ਗਰੀਬ ਸਾੲੀਂ ਜੀ ਪਾਸ ਚੱਲ ਕੇ ਅਾੳੁਂਦਾ ਸੀ ਅਤੇ ਫੈਜ਼ ਹਾਸਿਲ ਕਰਦਾ ਸੀ।

ਸਾੲੀਂ ਜੀ ਦੀ ੲਿੱਕ ਅਾਦਤ ਬਹੁਤ ਪੱਕੀ ਸੀ ਜੋ ੳੁਹਨਾਂ ਅਾਪਣੇਂ ਅਾਖਰੀ ਦੱਮ ਤੱਕ ਪੂਰੀ ਨਿਭਾੲੀ। ਅਾਪ ਅਾਪਣੇਂ ਪੀਰੋ-ਮੁਰਸ਼ਿਦ ਹਜ਼ਰਤ 'ਪੀਰ ਸ਼ਾਹ ਨਿਹਾਲ ਜੀ', ਸ਼ੇਰਾਂ ਵਾਲੀ ਸਰਕਾਰ ਦੇ ਨਾਮ 'ਤੇ ਜੋ ਵੀ ਕਿਸੇ ਨੂੰ ੲਿੱਕ ਵਾਰ ਦਾਨ ਕਰ ਦਿੰਦੇ ਸਨ ੳੁਹ ਕਿਸੇ ਵੀ ਕੀਮਤ 'ਤੇ ਵਾਪਿਸ ਨਹੀਂ ਸੀ ਲੈਂਦੇ। ੳੁਹਨਾਂ ਦਾ ਕੰਮ ਸਿਰਫ ਲੁਟਾੳੁਣਾਂ ਹੀ ਸੀ। 

ੲਿੱਕ ਵਾਰ ਦਾ ਵਾਕਿਅਾ ਤੁਹਾਡੇ ਸਾਰਿਅਾ ਅੱਗੇ ਪੇਸ਼ ਕਰਦੇ ਹਾਂ ਜੋ ਸਰਕਾਰ ਦੀ ਗਰੀਬਾਂ ਪ੍ਰਤੀ ਦੲਿਅਾ-ਭਾਵਨਾਂ ਅਤੇ ਦਿਲੀ ਮੁਹੱਬਤ ਨੂੰ ਬਹੁਤ ਖੂਬ ਬਿਅਾਨ ਕਰਦਾ ਹੈ-

ੲਿੱਕ ਰੋਜ਼ ਸਰਕਾਰ ਅਾਪਣੇਂ ਘਰ ਵਿੱਚ ਨਿੱਤਨੇਮ ਅਨੁਸਾਰ  ਬੈਠੇ ਰੱਬ-ਰੱਬ ਕਰ ਰਹੇ ਸਨ ਕਿ ੲਿੰਨੇ ਨੂੰ ਕੋੲੀ ਬਹੁਤ ਹੀ ਗਰੀਬ ਅਾਦਮੀ ਅਾਪ ਜੀ ਦੇ ਕੋਲ ਪਹੁੰਚਾ ਅਤੇ ਸਲਾਮ ਪੇਸ਼ ਕਰ ਕੇ ਸਾੲੀਂ ਜੀ ਦੇ ਅੱਗੇ ਬੈਠ ਗਿਅਾ। ੳੁਹ ਸ਼ਕਲ ਤੋਂ ਬਹੁਤ ਪਰੇਸ਼ਾਨ ਨਜ਼ਰ ਅਾ ਰਿਹਾ ਸੀ ਅਤੇ ਸਾੲੀਂ ਜੀ ਨਾਲ ਗੱਲ ਕਰਨੀਂ ਚਾਹ ਰਿਹਾ ਸੀ। ੲਿਸ ਤੋਂ ਪਹਿਲਾਂ ਕਿ ੳੁਹ ਸਾੲੀਂ ਜੀ ਨੂੰ ਕੁਝ ਕਹਿੰਦਾ, ਸਾੲੀਂ ਜੀ ਨੇ ੳੁਸਨੂੰ ਅਾਪ ਹੀ ਪੁੱਛ ਲਿਅਾ ਕਿ "ਭਲਿਅਾ ਲੋਕਾ, ਪਰੇਸ਼ਾਨ ਨਜ਼ਰ ਅਾ ਰਿਹਾ ੲੇਂ, ਕੀ ਪਰੇਸ਼ਾਨੀ ਹੈ...?" ੳੁਸ ਅਾਦਮੀ ਨੇ ਬਿਨਾਂ ਦੇਰੀ ਦੇ ਸਾੲੀਂ ਜੀ ਨੂੰ ਫਰਿਅਾਦ ਕੀਤੀ ਕਿ," ਮੇਰੀ ਕੁੜੀ ਦਾ ਮੰਗਣਾਂ ਤਹਿ ਹੋ ਚੁੱਕਾ ਹੈ ਅਤੇ ਕੁਝ ਕੁ ਦਿਨਾਂ ਵਿੱਚ ਹੀ ੳੁਸਦੀ ਡੋਲੀ ਚੁੱਕੀ ਜਾਣੀਂ ਹੈ। ਪਰ ਮੈਂ ਬਹੁਤ ਗਰੀਬ ਹਾਂ, ਘਰ ਵਿੱਚ ਨਾ ਤਾਂ ਖਾਣ ਨੂੰ ਦਾਣੇ ਹਨ ਅਤੇ ਨਾ ਹੀ ਪਹਿਨਣ ਨੂੰ ਕੱਪੜਾ, ਦਿਨ ਬਹੁਤ ਹੀ ਤੰਗੀ ਨਾਲ ਕੱਟ ਰਹੇ ਹਾਂ। ਹਰ ਪਾਸੇ ਹੱਥ-ਪੈਰ ਮਾਰ ਅਾੲਿਅਾ ਹਾਂ, ਕਿਸੇ ਰਿਸ਼ਤੇਦਾਰ, ਸੱਜਣ-ਮਿੱਤਰ ਅਤੇ ਸਾਕ-ਸੰਬੰਧੀ ਨੇ ਮੇਰੀ ਸਹਾੲਿਤਾ ਨਹੀ ਕੀਤੀ। ਬੜੀ ੳੁਮੀਦ ਨਾਲ ਤੁਹਾਡੀ ਸ਼ਰਨ ਵਿੱਚ ਅਾੲਿਅਾ ਹਾਂ। 

ਸਾੲੀਂ ਜੀ ਨੇ ੳੁਸ ੲਿਨਸਾਨ ਦਾ ਪੂਰਾ ਦੁੱਖੜਾ ਸੁਣਿਅਾਂ ਅਤੇ ਅਖੀਰ ੳੁਸਨੂੰ ਕਿਹਾ ਕਿ "ਭਾੲੀ, ਤੇਰੀ ਧੀ ਦੀ ਡੋਲੀ ੳੁਵੇਂ ਹੀ ਵਿਦਾ ਹੋਵੇਗੀ ਜਿਸ ਤਰਾਂ ਤੂੰ ਚਾਹੇਂਗਾ। ਤੂੰ ੲਿਸ ਤਰਾਂ ਕਰ ਕਿ ਸਾਡੇ ਕੋਲ ਪਿੱਤਲ ਦੀ ੲਿੱਕ ਭਾਰੀ 'ਪਾਰਾਤ' ਪੲੀ ਹੋੲੀ ਹੈ ਜਿਸ ਵਿੱਚ ਅਸੀਂ ਅਾਟਾ ਗੁੰਨਦੇ ਹਾਂ। ਤੂੰ ਭਲਿਅਾ ਲੋਕਾ ੲਿਸ ਤਰਾਂ ਕਰੀਂ ਕਿ ੳੁਸ ਪਾਰਾਤ ਨੂੰ ਬਾਜ਼ਾਰ ਵਿੱਚ ਲਿਜਾ ਕੇ ਵੇਚ ਲਵੀਂ। ੳੁਸਦੇ ਬਦਲੇ ਤੈਨੂੰ ਭਾਰੀ ਦੌਲਤ ਮਿਲ ਜਾਵੇਗੀ ਤੇ ੳੁਸ ਪੈਸੇ ਨਾਲ ਅਾਪਣੀਂ ਧੀ ਦਾ ਵਿਅਾਹ ਜਿਸ ਤਰਾਂ ਚਾਹੇਂ ਕਰ ਲਵੀਂ। ੳੁਹ ੲਿੰਨਸਾਨ ੲਿੰਨਾਂ ਸੁਣ ਕੇ ਅੰਦਰੋਂ-ਅੰਦਰੀਂ ਖੁਸ਼ ਤਾਂ ਬਹੁਤ ਹੋੲਿਅਾ ਪਰ ਫਿਰ ਵੀ ਦਿਲ ਵਿੱਚ ੲਿਹ ਸ਼ੰਕਾ ਲੲੀ ਬੈਠਾ ਸੀ ਕਿ ਸਾੲੀਂ ਜੀ ਅਾਪਣੇਂ ਘਰ ਦੀ ਅਾਟਾ ਗੁੰਨਣ ਵਾਲੀ ਪਾਰਾਤ ਮੈਨੂੰ ਦੇ ਕੇ ਅਾਪਣਾਂ ਕੰਮ ਕਿਵੇਂ ਚਲਾੳੁਣਗੇ..? ਕਿਤੇ ਅਜਿਹਾ ਨਾ ਹੋ ਜਾਵੇ ਕਿ ਸਾੲੀਂ ਜੀ ਮੇਰੀ ਧੀ ਦੇ ਵਿਅਾਹ ਪਿੱਛੋਂ ਮੇਰੇ ਕੋਲੋਂ ਦੁਬਾਰਾ ਅਾਪਣੀਂ ਪਾਰਾਤ ਦੀ ਮੰਗ ਕਰ ਲੈਣ ਤਾਂ ਮੈਂ ਕਿੰਝ ੳੁਹਨਾਂ ਨੂੰ ਪਾਰਾਤ ਵਾਪਿਸ ਕਰਾਂਗਾ। ੲਿੰਨੇਂ ਨੂੰ ਸਾੲੀਂ ਜੀ ਨੇ ੳੁਹਨੂੰ ਖੁਦ ਹੀ ਜਵਾਬ ਦਿੱਤਾ ਕਿ, "ਭਲਿਅਾ ਲੋਕਾ, ਤੂੰ ਘਬਰਾ ਨਾ, ਤੈਨੂੰ 'ਪਾਰਾਤ' ਮੈਂ 'ਸ਼ਾਹ ਨਿਹਾਲ' ਦੇ ਨਾਮ 'ਤੇ ਦਿੱਤੀ ਹੈ। ਅਾਪਣੇਂ ਮੁਰਸ਼ਿਦ ਦੇ ਨਾਮ 'ਤੇ ਦਿੱਤੀ ਚੀਜ਼ ਮੈਂ ਕਦੀ ਵਾਪਿਸ ਨਹੀਂ ਲੈਦਾ। ਤੂੰ ਬੇ-ਖੌਫ ਹੋ ਕੇ ਅਾਪਣੀਂ ਧੀ ਦੀ ਡੋਲੀ ਤੋਰ।" 

ਅਾਪਣੇਂ ਮਨ ਵਿੱਚ ਚਲ ਰਹੀ ਸ਼ੰਕਾ ਨੂੰ ਸਾੲੀਂ ਜੀ ਦੇ ਮੁੱਖ 'ਚੋਂ ਸੁਣ ਕੇ ੳੁਸ ਅਾਦਮੀ ਨੇ ਸਾੲੀਂ ਜੋਤ ਅਲੀ ਸ਼ਾਹ ਸਰਕਾਰ ਅੱਗੇ ਅਾਪਣਾਂ ਸੀਸ ਨਿਵਾ ਦਿੱਤਾ ਅਤੇ ਸਾੲੀਂ ਜੀ ਪਾਸੋਂ 'ਪਾਰਾਤ' ਲੈ ਕੇ ਚਲ ਪਿਅਾ। ੲਿਨੇਂ ਨੂੰ ਜਦੋਂ ੳੁਹ ਅਾਦਮੀ ਸਾੲੀਂ ਜੀ ਦੇ ਘਰ ਦੀ ਪਾਰਾਤ ਲੈ ਕੇ ਸਿੱਧੇ ਰਸਤੇ ਵਾਪਿਸ ਜਾਣ ਲੱਗਾ ਤਾਂ ਸਾੲੀਂ ਜੀ ਨੇ ੳੁਸਨੂੰ ਰੋਕਦਿਅਾਂ ਹੋੲਿਅਾਂ ਦੂਜੇ ਰਸਤੇ ਜਾਣ ਲੲੀ ਕਿਹਾ। ੳੁਸ ਅਾਦਮੀ ਨੇ ਦੱਸਿਅਾ ਕਿ, 'ਸਾੲੀਂ ਜੀ ਮੈਂ ੲਿਸੇ ਰਸਤੇ ਤੋਂ ਅਾੲਿਅਾਂ ਸਾਂ ਜਿਸ ਤੋਂ ਵਾਪਿਸ ਜਾਣ ਤੋਂ ਤੁਸੀ ਮੈਨੂੰ ਰੋਕ ਰਹੇ ਹੋ।' 

ਸਾੲੀਂ ਜੀ ਫਰਮਾੳੁਣ ਲੱਗੇ, " ਜਿਸ ਰਸਤੇ ਦੁਅਾਰਾ ਤੂੰ ਅਾੲਿਅਾ ਸੀ ੳੁਸ ਰਸਤੇ ਤੈਨੂੰ ਸਾਡੇ ਪਰਿਵਾਰ ਦੇ ਜੀਅ ਜਾਂ ਮੁਰੀਦ ਮਿਲ ਜਾਣਗੇ ਅਤੇ ਤੇਰੇ ਕੋਲ ਘਰ ਦੀ 'ਪਾਰਾਤ' ਵੇਖ ਕੇ ਤੈਨੂੰ ਰੋਕ ਲੈਣਗੇ ਅਤੇ ਤੇਰਾ ਵਕਤ ਜ਼ਾੲਿਅਾ ਕਰਨਗੇ। ੲਿਸ ਲੲੀ ਤੂੰ ਦੂਸਰੇ ਰਸਤੇ ਵਾਪਿਸ ਚਲਾ ਜਾ ਤਾਂ ਕਿ ਤੂੰ ਸਿੱਧਾ ਬਾਜ਼ਾਰ ਜਾ ਕੇ ਛੇਤੀ ਤੋਂ ਛੇਤੀ ਅਾਪਣਾਂ ਕੰਮ ਪੂਰਾ ਕਰ ਲਵੇਂ।"

ੳੁਹ ਗਰੀਬ ਅਾਦਮੀ ਸਾੲੀਂ ਜੀ ਦੇ ਵਚਨ ਸੁਣ ਕੇ ਧੰਨ-ਧੰਨ ਹੋ ਗਿਅਾ ਅਤੇ ਸਾੲੀਂ ਜੀ ਦੇ ਕਦਮਾਂ ਵਿੱਚ ਡਿੱਗ ਕੇ ਸਜਦਾ ਸਲਾਮ ਕਰਨ ੳੁਪਰੰਤ ਰਵਾਨਾਂ ਹੋ ਗਿਅਾ। ੳੁਸ 'ਪਾਰਾਤ' ਨਾਲ ਨਾ ਕੇਵਲ ੳੁਸ ੲਿੰਨਸਾਨ ਦੀ ਧੀ ਦਾ ਵਿਅਾਹ ਹੋੲਿਅਾ ਸਗੋਂ ਪੂਰੀ ੳੁਮਰ ੳੁਸਨੂੰ ਕੋੲੀ ਤੋਟ ਨਹੀਂ ਅਾੲੀ ਅਤੇ ਨਾ ਹੀ ੳੁਸਨੂੰ ਕਿਸੇ ਹੋਰ ਕੋਲ ਮੰਗਣ ਜਾਣ ਦੀ ਜ਼ਰੂਰਤ ਪੲੀ।

ਅੱਜ ਵੀ ੳੁਹੀ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਹਰ ਸਾਲ ਹਜ਼ਾਰਾਂ-ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਦਰਬਾਰ ਤੇ ਹਾਜ਼ਰੀ ਲਈ ਪਹੁੰਚਦੀਅਾਂ ਹਨ ਅਤੇ ਸਾੲੀਂ ਜੀ ਦੇ ਦਰ ਦੀਆਂ ਖੁਸ਼ੀਆਂ ਦੀ ਖੈਰਾਤ ਝੋਲੀ ਵਿੱਚ ਪਵਾ ਕੇ ਘਰਾਂ ਨੂੰ ਜਾਂਦੀਅਾਂ ਹਨ। ਸਾੲੀਂ ਜੀ ਦੇ ਅਾਸ਼ਿਕਾਂ ਵਲੋਂ ਅਾਪ ਦਾ ੳੁਰਸ ਪਾਕਿਸਤਾਨ ਵਿੱਚ ਵੀ ਜਗਾਹ-ਜਗਾਹ ਮਨਾੲਿਅਾ ਜਾਂਦਾ ਹੈ। ਅਾਪ ਜੀ ਦੇ ਲੱਖਾਂ ਹੀ ਮੁਰੀਦ ਹਿੰਦੁਸਤਾਨ ਵਿੱਚ ਹਨ ਅਤੇ ਲੱਖਾਂ ਹੀ ਮੁਰੀਦ ਪਾਕਿਸਤਾਨ ਵਿੱਚ ਅਾਪ ਜੀ ਨੂੰ ਹਰ ਦਮ ਯਾਦ ਕਰਦੇ ਅਤੇ ਧਿਅਾੳੁਂਦੇ ਹਨ। ਸੋ ਅਾਪ ਸਭ ਮਾੲੀ-ਭਾੲੀ, ਵੀਰ-ਭੈਣ ਨੂੰ ਵੀ ਤਹਿ ਦਿਲੋਂ ਸਰਕਾਰ ਦੇ ਸਲਾਨਾਂ ੳੁਰਸ ਮੁਬਾਰਿਕ ਵਿੱਚ ਪਹੁੰਚਣ ਦਾ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ। ਅਾਪ ਸਭ ਦੂਰੋਂ ਨੇੜਿਓਂ ਪਹੁੰਚ ਕੇ ਆਪਣਾਂ ਜੀਵਨ ਸਫਲ ਕਰੋ ਜੀ। ਸਾੲੀਂ ਜੀ ਸਭ ਦਾ ਭਲਾ ਕਰਨ, ਸਭ ਦੀਅਾਂ ਅਾਸਾਂ-ਮੁਰਾਦਾਂ ਪੂਰੀਅਾਂ ਕਰਨ ਜੀ।

ਧੰਨਵਾਦ।

ਜ਼ਿਅਾਦਾ ਜਾਣਕਾਰੀ ਪ੍ਰਾਪਤ ਕਰਨ ਲੲੀ, ਫੇਸਬੁੱਕ 'ਤੇ ਪੇਜ ਲਾੲੀਕ ਕਰੋ-
https://www.facebook.com/saijotalishahsarkar/

Urs Mubarik Hazrat Peer Sai Jot Ali Shah Sarkar 2017 (Mohan Sharif & Sherpur Sharif)

Soochit kiya jata hai ke Punjab ke Chishtiya Sabriya Quddissiya Bhikhiya Sufi silsile ke 18vi sadee ke mahaan kamil Bazurag Dhan Dhan Hazrat Janab Sai JOT ALI SHAH SARKAR (حضرت پیر سائیں جوت علی شاہ سرکار) ka Salana Urs 10-11 June (28-29 Jeth) 2017 ko Mohan Sharif Darbar, Hoshiarpur, Punjab aur 19-20-21 June (5-6-7 Harr'h) 2017 ko Sherpur Sharif Darbar, Hoshiarpur, Punjab mein bhut hi shano-shaukat ke sath manaya ja raha hai. Mohan Sharif Sarkar Jot Ali Shah Huzoor ka jaddi gaon hai jahan Sarkar ki paidaish huyi aur tamaam umar aapne Murshid ka virad pakaya aur Ibadat Bandagi ki. Apna tamaam jeewan Sarkar ne Mohan Sharif mein bassar kiya. Iss muqadis darbar ko sarkar ne makke ka darja diya aur farmaya ke jo bhi insaan jab apna taqabbar, khudi, ahankaar chod kar mann ko nirmal kar ke jhuka kar Mohan Sharif mein sajda-salam karega toh usse door 'Makka' mein jaane ki zaroorat nhi padegi. Iske upar Sarkar ka bhut maqbool qaul (kalam) bhi hai, Sarkar farmaan kartay hain - 

"Dawaad door karein je chaudhar vichon kyu na tainu labhhay,
Wa-anahunu akrab shah ragg nerre je iss ghund nu chukkein,
Band karein je nau (9) darwaze dasswein (10ve) de vall takein,
JOT ALI SHAH saaf hoya jad seena MOHEIN vich hazaar Madina."

Mohan Sharif mein manaye jaane wale iss Urs ki khaas baat yeh hai ke yeh Urs 28-29 Jeth ko Sai Sahab khud manaya kartay thay jo kayi hafton tak chalta rehta tha. Unn dino mein poore nagar mein kisi bhi ghar mein choolha (aag) nhi jalta tha kyu ke Sai ji ka langar hi sabh ka pett bharta tha. Sai ji Sarkar garibon ko bhut pyar kartay thay. Aap khud bhukhe reh letay thay magar apne paas aaye huye har bhookhe-pyaase ki zaroorat ek hi pall mein poori kartay thay. Har ameer aur gareeb Sai ji ke paas chal kar aata tha aur Faiz hasil karta tha.

Sai ji ki ek aadat bhut pakki thi jo unhone apni hayaat ke aakhri samay tak poori nibhayi. Aap apne peer-o-murshid Hazrat 'Peer Shah Nihal ji' Sheraan wali Sarkar ke naam par jo bhi kisi zarooratmand ko ek baar daan kar detay thay, woh kisi bhi keemat par vaapis nhi latay thay. Unka kaam sirf lutaana hi tha. 

Ek baar ka Waqya aap sabke pesh-e-nazar kartay hain  jo Sarkar ki garibon ke prati daya bhawna aur dili mohabbat ko bhut khoob byaan karta hai -

Ek roz sarkar apne ghar mein har roz ki tarah baith kar apne rabb ko yaad farma rahe thay ke itne ko koi bhut hi gareeb aadmi aapke paas pahuncha aur salaam arz kar ke Sai ji ke aage baith gya. Woh shakal se bhut pareshaan nazar aa raha tha aur Sai ji se baat karni chaah raha tha. Iss se pehle ke woh Sai ji se kuch kehta, Sai ji ne khud hi uss se pooch liya, " Aw Rabb ke bande, pareshan nazar aa rahe ho, kya pareshani hai..?"  
Uss aadmi ne bina deri kiye Sai ji se faryaad ki ke, " meri ladki ki mangni teh ho chukki hai aur kuch hi dinon mein uski Doli uthne wali hai, magar main bhut garib hoon, ghar mein na toh khaane ke liye daane hain aur na pehanane ke liye kapda, din bhut tangi se guzar rahe hain. Har taraf hath-pair maar liye, kisi rishtedaar, yaar-dost aur sakhi-sambandhi ne meri sahayata nhi ki. Main bhut umeed lekar aapki sharan mein pahuncha hoon."  

Sai ji ne uss insaan ka poora dukh suna aur aakhir mein usse kaha, "bhai, tumhari beti ki doli vaise hi vidaa hogi jaise tum chahogay. tum aisa karo ke hamare paas Peetal ki ek bhut wazandaar 'paraat' padi hui hai jo hamare aata goondhne ke kaam aati hai. Aw khuda ke bande tum aisa karna ke uss paraat ko bazar mein baich laina. uske badle mein tumhein bhaari daulat mil jayegi aur uss paise se apni beti ki shaadi jaise chaho kar lena. Woh insan itna sunn kar andar hi andar toh bhut khush huya magar phir bhi dil mein ek shanka liye baitha tha ke Sai ji apne ghar ki aata goondhne wali  paraat mujhe dekar apna guzara kaise kareingay..? Kahin aisa na ho ke Sai ji  meri beti ki shaadi ke baad apni paraat ko maang lein toh main kaise unki paraat vapis kar paayunga...?  
Itne ko Sai ji ne usko khud hi jawab diya ke, "aw khuda ke bande, tum ghabrao mat, tumhein 'paraat' maine SHAH NIHAAL ke naam par di hai aur di hui cheez main vaapis nhi leta. tum be-khauf ho kar apni beti ki Doli vidaa karo."

Apne mann mein chal rahi shanka ko Sai ji ke mukh se sunn kar uss aadmi ne SAI JOT ALI SHAH SARKAR ke aage apna sees niwa diya aur Sai ji ke paas se 'Paraat' lekar chal pada. Itne mein hi jab woh aadmi 'Paraat' lekar seedhe raaste se vapis jane lagga toh Sai ji ne usko roktay huye doosre raaste se jaane ke liye kaha.
Uss aadmi ne bataya ke,  "Sai ji main issi raaste se aaya tha jiss par se vapis jaane se aap mujhe rok rahe hain."  

Sai ji farmaane lagge, "Jiss raaste se tum aaye thay, uss raastay mein tumhein hamare parivaar ke aadmi yaa Murid mil saktay hain  aur tumhare paas ghar ki 'paraat' dekh kar tumhein rok lainge aur tumhara waqt zaya kareinge. Iss liye tum doosre raaste se vapis chale jao taa ki tum bazar pahunch kar jaldi se jaldi apna kaam poora kar lo."  

Woh garib insaan Sai ji ke Vachan sunn kar dhan-dhan ho gya aur Sai ji ke qadmon mein gir kar sajda-salaam karne ke baad waha se rawana huya.
uss 'Paraat' se na kewal uss insaan ki beti ki shaadi huyi ballki tamaam umar usse koi kammi nhi aayi aur na hi usse kisi aur ke paas jakar mangne ki zaroorat padi.    


Aaj bhi wahi silsila Sai ji ke aastanon par lagatar jaari hai aur har saal hazaron-lakhon ki tadad mein aashiq Darbar par pahunchte hain aur Sai ji ka faiz paa kar ghar lauttate hain. 
Sai ji ke aashiqon dawara aap ka URS Pakistan mein bhi jagah-jagah manaya jaata hai. Aap Huzoor ke lakhon hi mureed Hindustan mein hain aur lakhon hi tadad mein hi mureed Pakistan mein aapko har lamha yaad farmate hain aur aapka virad kartay hain. so aap sabh bhai-behnon, sajjno, ko bhi tehe dil se Sarkar ke SALANA URS MUBARIK mein haazir hone ka nimantrann diya jata hai. aap sabh door-paas se pahunch kar ke apni takdeer roshan karein. Sai ji sabko apni panah mein rakhein, sabki aas muraad poori karein aur sabko apne faiz se malamaal kar dein.

Shukriya.

For more information, stay in touch on official facebook page-
https://www.facebook.com/saijotalishahsarkar/

Wednesday, May 3, 2017

History of Peer Bhikham Shah, Ghuram Sharif and the Annual Fair (Salana Urs Mubarik) Schedule and Invitation

ਅਾਪ ਸਭ ਨੂੰ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਹਜ਼ਰਤ ਪੀਰ ਦਸਤਗੀਰ ਖੁਵਾਜਾ ਸ਼ਾਹ ਸੲੀਅਦ ਮੀਰਾਂ ਭੀਖ਼ ਬਾਦਸ਼ਾਹ ਸਰਕਾਰ (ਮੀਰਾਂ ਜੀ ਸਰਕਾਰ) ਦਾ ਸਲਾਨਾ ੳੁਰਸ ਮੁਬਾਰਿਕ ਹਰ ਸਾਲ ਦੀ ਤਰਾਂ ੲਿਸ ਸਾਲ ਵੀ ਦਰਬਾਰ ਘੁੜਾਮ ਸ਼ਰੀਫ, (ਪਟਿਅਾਲਾ, ਪੰਜਾਬ) ਵਿੱਖੇ ਬਹੁਤ ਸ਼ਾਨੋ-ਸ਼ੌਕਤ ਅਤੇ ੲੇਕਤਾ, ਅਾਪਸੀ ਭਾੲੀਚਾਰੇ ਅਤੇ ਪਿਅਾਰ-ਮੁਹੱਬਤ ਨਾਲ 28 ਅਪ੍ਰੈਲ ਤੋਂ 11 ਮੲੀ, 2017 ਤੱਕ ਲਗਾਤਾਰ ਮਨਾੲਿਅਾ ਜਾ ਰਿਹਾ ਹੈ।

Urs Mubarik 2017, Ghuram Sharif
Darbar Peer Bhikham Shah Chishti Faridi Sabri.
ਜ਼ਿਕਰਯੋਗ ਹੈ ਕਿ ਹਜ਼ਰਤ ਮੀਰਾਂ ਭੀਖ਼ਮ ਸ਼ਾਹ ਸਰਕਾਰ ਦਾ ਸੰਬੰਧ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਬਹੁਤ ਗਹਿਰਾ ਰਿਹਾ ਹੈ। ਅਾਪ ਜੀ ਨੇ ਬਾਲ ਗੋਬਿੰਦ ਰਾੲੇ ਜੀ ਦੇ ਜਨਮ ਸਮੇਂ ਲਹਿੰਦੇ ਸੂਰਜ ਦੀ ਬਜਾੲਿ ਚੜ੍ਹਦੇ ਸੂਰਜ ਵੱਲ ਮੂੰਹ ਕਰ ਕੇ ਨਮਾਜ਼ ਅਦਾ ਕੀਤੀ ਅਤੇ ਲੋਕਾਂ ਦਾ ਭੁੱਲੇਖਾ ਕੱਢਿਅਾ। ਦਰਅਸਲ ਜਦੋਂ ੳੁਹਨਾਂ ਦੇ ਨਾਲ ਵਾਲੇ ਹੋਰਨਾਂ ਮੁਸਲਿਮ ਲੋਕਾਂ ਨੇ ਪੀਰ ਸਾਹਿਬ ਦੇ ਅਜਿਹਾ ਕਰਨ 'ਤੇ ਹੈਰਾਨ ਹੋ ਕੇ ੲਿਸਦਾ ਕਾਰਨ ਪੁੱਛਿਅਾ ਤਾਂ ਮੀਰਾਂ ਜੀ (ਪੀਰ ਸਾਹਿਬ) ਨੇ ੳੁਹਨਾਂ ਨੂੰ ਦੱਸਿਅਾ ਕਿ ਚੜ੍ਹਦੇ ਪਾਸੇ ਅੱਜ ੲਿੱਕ ਅਜਿਹੇ ਬੱਚੇ ਦਾ ਜਨਮ ਹੋੲਿਅਾ ਹੈ ਜੋ ਰੱਬ ਦਾ ਪਿਅਾਰਾ ਹੈ ਅਤੇ ੲਿਸ ਦੁਨੀਅਾਂ ਵਿੱਚ ਦੁੱਖਾਂ-ਤਕਲੀਫਾਂ, ਪਾਪ ਅਤੇ ੲਿੰਨਸਾਨੀਅਤ ਵਿਰੋਧੀ ਸ਼ਕਤੀਅਾਂ ਦਾ ਨਾਸ਼ ਕਰੇਗਾ ਅਤੇ ੲੇਕਤਾ, ਮਨੁੱਖਤਾ, ਪਿਅਾਰ-ਮੁਹੱਬਤ ਦਾ ਸੰਦੇਸ਼ ਦੇਵੇਗਾ।

ੲਿਸ ਤੋਂ ੲਿਲਾਵਾ ਜਦੋਂ ਪੀਰ ਸਾਹਿਬ (ਮੀਰਾਂ ਜੀ ਸਰਕਾਰ) ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਤੋਂ ਕੁਝ ਚਿਰ ਮਗਰੋਂ ਪਟਨਾਂ ਸਾਹਿਬ ਅਾਪਣੇਂ ਮੁਰੀਦਾਂ ਸੰਗ ਪਹੁੰਚੇ ਤਾਂ ਅਾਪ ਨੇ ੲਿੱਕ ਵਾਰ ਫਿਰ ਦੁਨੀਅਾਂ ਦਾ ਭੁੱਲੇਖਾ ਕੱਢਣ ਲੲੀ ਗੁਰੂ ਸਾਹਿਬ ਜੋ ਕਿ ੳੁਸ ਸਮੇਂ ਬਹੁਤ ਹੀ ਮੁੱਢਲੀ (ਬਾਲ) ਅਵਸਥਾ ਵਿੱਚ ਸਨ, ਅੱਗੇ ਦੋ ਕੁੰਝੀਅਾਂ ਰੱਖੀਅਾਂ ਅਤੇ ਸਵਾਲ ਕੀਤਾ ਕਿ ੲਿਹਨਾਂ ਵਿੱਚੋਂ ੲਿੱਕ ਕੁੰਝੀ ਮੁਸਲਮਾਨਾਂ ਦੀ ਹੈ ਅਤੇ ਦੂਜੀ ਹਿੰਦੂ ਧਰਮ ਦੀ ਪ੍ਰਤੀਕ ਹੈ, ਤੁਸੀ ਦੋਵਾਂ ਕੁੰਝੀਅਾਂ ਵਿੱਚੋਂ ਕਿਸ ਨੂੰ ਅਪਣਾਓਗੇ.....? ਤਦ ਗੁਰੂ ਸਾਹਿਬ ਨੇ ਪੀਰ ਜੀ ਦਾ ਨੁੱਕਤਾ ਸਮਝ ਲਿਅਾ ਅਤੇ ੳੁਨ੍ਹਾਂ ਨੇ ਦੋਵਾਂ ਕੁੰਝੀਅਾਂ ੳੁੱਪਰ ਅਾਪਣੇਂ ਦੋਵੇਂ ਹੱਥ ਰੱਖ ਕੇ ੲੇਕਤਾ, ਸਮਾਨਤਾ ਅਤੇ ਪਿਅਾਰ-ਮੁਹੱਬਤ ਦਾ ਨਾਅਰਾ ਬੁਲੰਦ ਕੀਤਾ। 

ਅੱਜ ਵੀ ੲਿਸ ਮਹਾਨ ਸੂਫ਼ੀ ਸੰਤ ਪੀਰ ਭੀਖ਼ਮ ਸ਼ਾਹ ਜੀ ਜਿਨ੍ਹਾਂ ਨੂੰ ਦੇਸ਼ਾ-ਵਿਦੇਸ਼ਾਂ ਵਿੱਚ ਦੁਨੀਅਾਂ ਮੀਰਾਂ ਜੀ ਦੇ ਨਾਮ ਨਾਲ ਵੀ ਜਾਣਦੀ ਹੈ ੳੁਹਨਾਂ ਦੇ ਪਾਕ-ਪਵਿੱਤਰ ਅਾਸਤਾਨੇ ਘੁੜਾਮ ਸ਼ਰੀਫ ਵਿੱਚ ਜਾਤ-ਪਾਤ, ਭੇਦ-ਭਾਵ ਅਤੇ ਸਮਾਜਿਕ ੳੂਚ-ਨੀਚ ਜਿਹੀਅਾਂ ਕੁਰੀਤੀਅਾਂ ਤੋਂ ਪਰਾਂ ਹੱਟ ਕੇ ਹਰ ਮਜ਼ਹਬ, ਧਰਮ, ਜਾਤ, ਵਰਗ ਦੇ ਲੋਕ ਦੂਰੋਂ-ਦੂਰੋਂ ਅਾਪਣੀਂ ਹਾਜ਼ਰੀ ਲਗਵਾੳੁਣ ਪਹੁੰਚਦੇ ਹਨ। 

Urs Mubarik 2017, Ghuram Sharif,
Darbar Peer Bhikham Shah Sarkar Chishti Faridi Sabri.

ਦਰਬਾਰ ਦੇ ਮੌਜੂਦਾ ਗੱਦੀਨਸ਼ੀਨ ਮਸਤ ਦੀਵਾਨਾ ਬਾਬਾ ਬੁੱਲੇ ਸ਼ਾਹ ਜੀ (ਮੱਲ੍ਹ ਸ਼ਾਹ) ਅਤੇ ਮਸਤ ਦੀਵਾਨੀ ਬੀਬੀ ਭੋਲੂ ਸ਼ਾਹ ਜੀ ਦੀ ਸਰਪਰੱਸਤੀ ਹੇਠ ਲੱਖਾਂ-ਕਰੋੜਾਂ ਲੋਕ ਅਾਪਣੀਅਾਂ ਝੋਲੀਅਾਂ ਮੀਰਾਂ ਜੀ ਦੇ ਦਰਬਾਰ ਤੋਂ ਭਰ ਕੇ ਜਾਂਦੇ ਹਨ। ਸਲਾਨਾ ਜੋੜ ਮੇਲੇ ਵਿੱਚ ਹਿੰਦੁਸਤਾਨ ਦੇ ਬਹੁਤ ਹੀ ਨਾਮਵਾਰ ਫੰਨਕਾਰ ਅਤੇ ੳੁੱਚ ਕੋਟੀ ਦੇ ਕੱਵਾਲ ਅਾਪਣੀਂ ਹਾਜ਼ਰੀ ਭਰਦੇ ਹਨ। ਮਲੇਰਕੋਟਲਾ ਘਰਾਨਾ ਦੇ ਮਸ਼ਹੂਰ ਕੱਵਾਲ ਮੁਹੰਮਦ ਸ਼ਰੀਫ ਹੋਰਾਂ ਦੇ ਜੁੱਟ ਨੂੰ ੲਿਥੋਂ ਦੇ ਪਗੜੀ ਕੱਵਾਲ ਹੋਣ ਦਾ ਮਾਣ ਪ੍ਰਾਪਤ ਹੈ।

You all will be glad to know that the SALANA URS MUBARIK (The Annual Holy Function of Sufis) of Hazrat Peer Dastgeer Khawaja Shah Sayeed Meeran Bhikh Badshah Sarkar (Meeran Ji Sarkar) will be celebrated with equality, brotherhood & love at Darbar Ghuram Sharif (Patiala, Punjab) from 28th of April to 11th of May, 2017 continuously.

It is cleared that Hazrat Meeran Bhikham Shah Sarkar's relation with 10th Sikh Guru Gobind Singh ji, had very loveable. Peer Sahab cleared the doubts and confusions of that time of people by doing the Namaz towards the East direction except the West, the direction for doing Namaz, on the day that the holy child Gobind Rai was born. Basically, when the other muslims got surprised and feel agitated on this act and they asked the reason for this strange act, then Meeran ji answered them that in the east, in the Patna, a holy child has been born who is the beloved of God and will destroy the anti-humanity movements, evil, sin and will spread the message of love and equality.

A part of this when Peer Sahab (Meeran Ji Sarkar) reached at Patna sahib with his own deciples after a few time of the birth of a holy child Gobind Rai then again to clear the confusion of some people, presented two pots infront of Guru Sahab who was in very earlier age, and asked him that one pot is of Muslims and the another one is the symbolis the Hindu religion, whom would you want to accept...? Then Guru Sahab understand the point of Peer Sahab and he put his both hand on the both pots to promote the slogan of unity, equality and love.

Also In Today's time, this great Sufi Saint Peer Bhikham Shah ji which also known by the name of 'Meeran Ji' in in the different countries of the world, the people from every religion, caste, creed, category visits this Sufi Darbar and come for paying Obeisance at the holy Shrine by forgeting or by leaving the all wrong riruals and customs like untouchability, descrimination and caste.

Crores of people goes back their home after getting their desires fulfil by the influence of the present Gadinashin (head) of Darbar Mast Deewana Baba Bulle Shah ji (Mall Shah) & Mast Deewani Bibi Bholu Shah ji. The very popular and very high profile magicians and singers get the chance to perform here. 'Mohammad Sharif' qawwal from Malerkotla Gharana group have achieved the fame to be a personal (Paggri) Qawwal of this holy place.





ਸਲਾਨਾ ੳੁਰਸ ਮੁਬਾਰਿਕ 2017 ਦੇ ਪ੍ਰੋਗਰਾਮ


The Programme of Salana Urs Mubarik 2k17


29 ਅਪ੍ਰੈਲ - ਸ਼ੁੱਕਰਵਾਰ - (ਚੰਦ ਦੀ ਤਾਰੀਕ 1 ਸ਼ਾਬਾਨ) - ਸਵੇਰੇ 9 ਵਜੇ ਰਾਮਾੲਿਣ ਜੀ ਦਾ ਪਾਠ ਅਾਰੰਭ ਹੋਵੇਗਾ।

29 April - Friday - ( 1 shaban) - The Ramayan Path will be at 9 am.

29 ਅਪ੍ਰੈਲ - ਸ਼ਨੀਵਾਰ - (ਚੰਦ ਦੀ ਤਾਰੀਕ 2 ਸ਼ਾਬਾਨ) - ਸਵੇਰੇ 9 ਵਜੇ ਰਾਮਾੲਿਣ ਜੀ ਦੇ ਪਾਠ ਦਾ ਭੋਗ ਪਵੇਗਾ।

29 April - Saturday - (2 shaban) - Bhog of The Ramayan Path at 9 am.

1 ਮੲੀ - ਸੋਮਵਾਰ - (ਚੰਦ ਦੀ ਤਾਰੀਕ 4 ਸ਼ਾਬਾਨ) - ਸ਼ਾਮ 4 ਵਜੇ ਪੀਰ ਲਾਲਾਂ ਵਾਲਾ, ਪੀਰ ਬੂਟੀ ਸ਼ਾਹ ਅਤੇ ਪੀਰ ਬਲਾਕੀ ਸ਼ਾਹ ਦਰਗਾਹਾਂ 'ਤੇ ਚਾਦਰਾਂ ਅਤੇ ਝੰਡੇ ਚੜਾੲੇ ਜਾਣਗੇ।

1 May - Monday - (4 shaban) - Offering Chadar and Flags at the shrines of Peer Laalan Wala, Peer Booti Shah and Peer Balaki Shah at 4 pm.

2 ਮੲੀ - ਮੰਗਲਵਾਰ - (ਚੰਦ ਦੀ ਤਾਰੀਕ 5 ਸ਼ਾਬਾਨ) - ਸ਼ਾਮ 4 ਵਜੇ  ਫ਼ਾਜ਼ਲ ਸ਼ਾਹ (ਮਾਮਾ ਜੀ)  ਦਰਗਾਹ 'ਤੇ ਖਤਮ ਸ਼ਰੀਫ, ਝੰਡੇ ਅਤੇ ਚਾਦਰ ਦੀਅਾਂ ਰਸਮਾਂ ਹੋਣਗੀਅਾਂ।

2 May - Tuesday - (5 shaban) - Offering Chadar and Flag at the shrines of Faazal Shah (Mama ji) at 4 pm.

3 ਮੲੀ - ਬੁੱਧਵਾਰ - (ਚੰਦ ਦੀ ਤਾਰੀਕ 6 ਸ਼ਾਬਾਨ) - ਸ਼ਾਮ 4 ਵਜੇ ਪਟਿਅਾਲੇ ਵਾਲਿਅਾਂ ਦੀ ਦਰਗਾਹ 'ਤੇ ਖਤਮ ਸ਼ਰੀਫ, ਝੰਡੇ ਅਤੇ ਚਾਦਰਾਂ ਦੀ ਰਸਮ ਹੋਵੇਗੀ। ਮਥੁਰਾ ਵਰਿੰਦਾਵਨ ਦੇ ਕਲਾਕਾਰਾਂ ਦੁਅਾਰਾ ਸ਼੍ਰੀ ਕ੍ਰਿਸ਼ਨ ਲੀਲਾ ਦਾ ਪ੍ਰੋਗਰਾਮ ਲਗਾਤਾਰ ਚਲਦਾ ਰਹੇਗਾ।

3 May - Wednesday - (6 shaban) - Ceremony of Khatam Sharif and offering Chadars and Flags at the shrine of Patiala wale at 4 pm. The programme of Krishna Leela will be continously going on by the performers come from Mathura Varindavan.

4 ਮੲੀ - ਵੀਰਵਾਰ - (ਚੰਦ ਦੀ ਤਾਰੀਕ 7 ਸ਼ਾਬਾਨ) - ਸ਼ਾਮ 4 ਵਜੇ ਬਾਬਾ ਜੀ ਦੀ ਦਰਗਾਹ 'ਤੇ ਝੰਡਾ ਚੜ੍ਹਾੲਿਅਾ ਜਾਵੇਗਾ।

4 May - Thursday - (7 shaban) - Flag Ceremony at Baba ji's Dargah.

5 ਮੲੀ - ਸ਼ੁੱਕਰਵਾਰ - (ਚੰਦ ਦੀ ਤਾਰੀਕ 8 ਸ਼ਾਬਾਨ) - ਸਵੇਰੇ 9 ਵਜੇ ਸ਼੍ਰੀ ਅਾਖੰਡ ਪਾਠ ਸਾਹਿਬ ਦਾ ਅਾਰੰਭ ਹੋਵੇਗਾ।

5 May - Friday - (8 shaban) - Sri Akhand Path Sahab at 9 am.

7 ਮੲੀ- ਅੈਤਵਾਰ - (ਚੰਦ ਦੀ ਤਾਰੀਕ 10 ਸ਼ਾਬਾਨ) - ਸਵੇਰੇ ਸ਼੍ਰੀ ਅਾਖੰਡ ਪਾਠ ਸਾਹਿਬ ਦਾ ਭੋਗ ਪਵੇਗਾ ਅਤੇ ਸ਼ਾਮ 4 ਵਜੇ ਮਹਿੰਦੀ ਡੋਰੀ ਦੀ ਰਸਮ ਹੋਵੇਗੀ।

7 May - Sunday - (10 shaban) - Bhog Sri Akhand Path Sahab in the morning and Ceremony of Mehandi Dori at 4 pm.

8 ਮੲੀ - ਸੋਮਵਾਰ - (ਚੰਦ ਦੀ ਤਾਰੀਕ 11 ਸ਼ਾਬਾਨ) - ਹਜ਼ਰਤ ਮੀਰਾਂ ਗੌਂਸ ਪਾਕ ਪੀਰਾਂ ਦੇ ਪੀਰ ਜੀ ਦੀ ਗਿਅਾਰਵੀਂ ਸ਼ਰੀਫ ਦਾ ਦਿਹਾੜਾ ਮਨਾੲਿਅਾ ਜਾਵੇਗਾ।

8 May - Monday - (11 shaban) - 11vi Sharif of Hazrat Meeran Gauns Pak Sarkar (Abdul Qadir Jilaani) will be celebrated.

9,10 ਮੲੀ - ਮੰਗਲਵਾਰ, ਬੁੱਧਵਾਰ - (ਚੰਦ ਦੀ ਤਾਰੀਕ 12, 13 ਸ਼ਾਬਾਨ) - ਰਾਤ 9 ਵਜੇ ਖਤਮ ਸ਼ਰੀਫ ਅਤੇ ਮਹਿਫ਼ਿਲ-ੲੇ-ਕੱਵਾਲ਼ੀ ਦਾ ਅਾਗਾਜ਼ ਹੋਵੇਗਾ।

9,10 May - Tuesday, Wednesday - (12,13 shaban) - Khatam Sharif at 9 pm and Mehfil-e-Samaa.

11 ਮੲੀ - ਵੀਰਵਾਰ - (ਚੰਦ ਦੀ ਤਾਰੀਕ 14 ਸ਼ਾਬਾਨ) - ਸਵੇਰੇ 4 ਵਜੇ ਮੀਰਾਂ ਜੀ ਦੇ ਪਾਕ ਰੌਜ਼ਾ-ੲੇ-ਮੁਬਾਰਿਕ ਦਾ ਗ਼ੁਸਲ ਸ਼ਰੀਫ ਹੋਵੇਗਾ। 5 ਵਜੇ ਖਤਮ ਸ਼ਰੀਫ ਅਤੇ ਮੇਲੇ ਦੀ ਸਮਾਪਤੀ ਹੋਵੇਗੀ।

11 May - Thursday - (14 shaban) - Ceremony of Gussal Sharif at holi shrine of Meeran ji at 4 am.



Monday, January 30, 2017

Waqya Hazrat Meeran Gauns Pak Sarkar



ਹਜ਼ਰਤ ਮੀਰਾਂ ਗੌਂਸ ਪਾਕ ਸਰਕਾ ਦੇ ਕੋਲ ਉਹਨਾਂ ਦਾ ਇੱਕ ਮੁਰੀਦ ਆਇਆ ਅਤੇ ਅਰਜ਼ ਕੀਤੀ ਮੈਂ ਬਹੁਤ ਗਰੀਬ ਹਾਂ, ਮੇਰੇ ਹੱਕ ਅੰਦਰ ਦੁਆ ਕਰੋ, ਮੇਰੀ ਮੁਸੀਬਤ ਦੂਰ ਹੋ ਜਾਏ। ਸਰਕਾਰ ਨੇ ਉਸਦੇ ਲਈ ਦੁਆ ਕੀਤੀ ਉਸਨੂੰ ਹੁਕਮ ਦਿੱਤਾ ਕਿ ਸਾਡੇ ਨਾਮ ਦੀ ਨਿਆਜ਼ ਦੇ ਦਵੀਂ, ਸਾਡੀ ਗਿਆਰਵੀ ਸ਼ਰੀਫ ਦਾ ਖਤਮ ਦਵਾਇਆ ਕਰ, ਤੇਰੀ ਹਰ ਮੁਸ਼ਕਿਲ ਦੂਰ ਹੋ ਜਾਵੇਗੀ। ਉਹ ਮੁਰੀਦ ਸਰਕਾਰ ਤੋਂ ਇਜਾਜ਼ਤ ਲੈ ਕੇ ਘਰ ਆਇਆ। ਉਸਨੇ ਸਰਕਾਰ ਦੇ ਕਹੇ ਮੁਤਾਬਿਕ ਸਰਕਾਰ ਦੇ ਨਾਮ ਦੀ ਨਿਆਜ਼ ਦਿੱਤੀ।

ਉਹ ਸਮਾਂ ਸ਼ਰੀਅਤ ਦਾ ਸੀ। ਉਸਦੇ ਮੁਹੱਲੇ ਦੇ ਜੋ ਸ਼ਰੀਅਤ ਦੇ ਲੋਕ ਸਨ, ਉਨ੍ਹਾਂ ਨੇ ਉਸ ਨੂੰ ਬਹੁਤ ਮਾਰਿਆ ਅਤੇ ਕਿਹਾ ਕਿ ਜੇਕਰ ਤੂੰ ਦੁਬਾਰਾ ਕਿਸੇ ਦੇ ਨਾਮ ਦੀ ਨਿਆਜ਼ ਦਿੱਤੀ ਤਾਂ ਤੇਰਾ ਬਹੁਤ ਬੁਰਾ ਹਸ਼ਰ ਕੀਤਾ ਜਾਵੇਗਾ। ਉਹ ਮੁਰੀਦ ਬਹੁਤ ਦੁਖੀ ਹੋਇਆ ਅਤੇ ਸਰਕਾਰ ਦੇ ਕੋਲ ਪਹੁੰਚ ਕੇ ਸਾਰਾ ਹਾਲ ਬਿਆਨ ਕੀਤਾ। ਸਰਕਾਰ ਨੇ ਸਾਰਾ ਹਾਲ ਸੁਣ ਕੇ ਉਸਨੂੰ ਫਰਮਾਇਆ ਕਿ ੳਹਨਾਂ ਨੇ ਤੈਨੂੰ ਇੱਕ ਨਿਆਜ਼ ਤੋਂ ਰੋਕਿਆ ਹੈ, ਤੂੰ ਜਾ ਅਤੇ ਸਾਡੇ ਨਾਮ ਦੀਆਂ ਦੋ ਨਿਆਜ਼ਾਂ ਦੇਵੀਂ। ਮੁਰੀਦ ਆਪਣੇ ਘਰ ਵਾਪਿਸ ਆਇਆ ਅਤੇ ਉਸਨੇ ਸਰਕਾਰ ਦੇ ਹੁਕਮ ਅਨੁਸਾਰ ਦੋ ਨਿਆਜ਼ਾਂ ਤਿਆਰ ਕੀਤੀਆਂ।


ਜਦੋਂ ਸ਼ਰੀਅਤ ਦੇ ਲੋਕਾਂ ਨੂੰ ਪਤਾ ਲੱਗਾ ਤੇ ਉਹਨਾਂ ਨੇ ਦੁਬਾਰਾ ਉਸਨੂੰ ਮਾਰ-ਮਾਰ ਕੇ ਜ਼ਖਮੀ ਕਰ ਦਿੱਤਾ। ਆਰਾਮ ਆਉਣ ਤੇ ਉਹ ਮੁਰੀਦ ਦੁਬਾਰਾ ਸਰਕਾਰ ਦੇ ਕੋਲ ਹਾਜ਼ਰ ਹੋਇਆ ਅਤੇ ਆਪਣੀ ਸਾਰੀ ਕਹਾਣੀਂ ਦੱਸੀ। ਸਰਕਾਰ ਨੇ ਉਸਨੂੰ ਫਿਰ ਹੁਕਮ ਦਿੱਤਾ ਕਿ ਉਹ ਤੈਨੂੰ ਦੋ ਨਿਆਜ਼ਾਂ ਤੋਂ ਰੋਕਦੇ ਹਨ, ਹੁਣ ਤੂੰ ਫਿਰ ਜਾ ਅਤੇ ਸਾਡੇ ਨਾਮ ਦੀਆਂ ਤਿੰਨ ਨਿਆਜ਼ਾਂ ਤਿਆਰ ਕਰ। ਜਿਸ ਵੇਲੇ ਤਿੰਨ ਨਿਆਜ਼ਾਂ ਦਿੱਤੀਆਂ ਉਹ ਲੋਕ ਨੰਬਰਦਾਰ ਦੇ ਪੇਸ਼ ਹੋਏ। ਨੰਬਰਦਾਰ ਨੇ ਹੁਕਮ ਦਿੱਤਾ ਕਿ ਇਸ ਨੂੰ ਮੁਹੱਲੇ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ। ਮੁਰੀਦ ਨੇ ਪਿੰਡ ਤੋਂ ਬਾਹਰ ਜਾ ਕੇ ਕੁੱਲੀ ਪਾ ਲਈ। ਮੁਰੀਦ ਨੇ ਕੁੱਲੀ ਵਿੱਚ ਹਜ਼ਰਤ ਮੀਰਾਂ ਗੌਂਸ ਪਾਕ ਸਰਕਾ ਦੇ ਨਾਮ ਦੀ ਚੌਥੀ ਨਿਆਜ਼ ਦਿੱਤੀ ਤਾਂ ਤਮਾਮ ਲੋਕ ਬਾਦਸ਼ਾਹ ਦੇ ਪੇਸ਼ ਹੋਏ। ਉਨ੍ਹਾਂ ਬਾਦਸ਼ਾਹ ਨੂੰ ਦੱਸਿਆ ਕਿ ਇੱਕ ਬੰਦਾ ਸਾਡੇ ਖਿਲਾਫ ਕੰਮ ਕਰਦਾ। ਬਾਦਸ਼ਾਹ ਨੇ ਕਿਹਾ ਕਿ ਤੁਹਾਡਾ ਸਭ ਦਾ ਇੱਕੋ ਫੈਸਲਾ ਤਾਂ ਉਹਨੂੰ ਕਲ ਪੈਰਾਂ ਵਿੱਚ ਬੇੜੀਆਂ ਤੇ ਹੱਥਾਂ ਵਿੱਚ ਸੰਗਲ ਪਾ ਕੇ ਮੇਰੇ ਕੋਲ ਲੈ ਆਉ । ਸਵੇਰ ਹੋਈ ਤਾਂ ਉਸਨੂੰ ਕੈਦੀ ਬਣਾ ਕੇ ਲਿਜਾਇਆ ਜਾ ਰਿਹਾ ਸੀ ਤਾਂ ਉਸਨੇ ਬਗਦਾਦ ਵੱਲ ਆਪਣਾ ਮੂੰਹ ਕਰ ਕੇ ਅਰਜ਼ ਕੀਤੀ --


"ਕਦੀ ਪੀਰ ਮੁਰੀਦਾਂ ਨੂੰ ਛੱਡਦੇ ਨਾਂ ਇਹੋ ਕੰਮ ਹੈ ਪੀਰ ਬਗਦਾਦੀਆਂ ਦਾ, 
ਝੁੱਗਾ ਛੱਡ ਤੇਰਾ ਜਾਵਾਂ ਹੋਰ ਕਿਧਰੇ ਝੁੱਗਾ ਇਹੋ ਹੈ ਸਈਅਦਾਂ ਵਲੀ
ਆਂਦਾ ।"


ਉਹ ਕਹਿਣ ਲੱਗੇ ਕੀ ਸੋਚ ਰਿਹਾ ਹੈਂ.??

ਉਹ ਮੁਰੀਦ ਕਹਿਣ ਲੱਗਾ ਕਿ ਮੈਂ ਆਪਣੇਂ ਪੀਰ ਨਾਲ ਇੱਕ ਗੱਲ ਕੀਤੀ ਹੈ। ਬਾਦਸ਼ਾਹ ਨੇ ਸਾਰੀ ਗੱਲ-ਬਾਤ ਸੁਣ ਕੇ ਮੁਰੀਦ ਨੂੰ ਫਾਂਸੀ ਦੀ ਸਜ਼ਾ ਸੁਣਾਈ। ਮੁਰੀਦ ਦੀ ਧੌਣ ਵਿੱਚ ਰੱਸੀ ਪਾਈ ਗਈ ਅਤੇ ਨੰਬਰਦਾਰ ਨੇ ਹੁਕਮ ਦਿੱਤਾ ਕਿ ਹੇਠੋਂ ਫੱਟਾ ਖਿਚਿਆ ਜਾਵੇ। ਜਦੋਂ ਮੁਰੀਦ ਨੂੰ ਫਾਂਸੀ ਲਗਾਉਣ ਲਈ ੳੇਸਦੇ ਪੈਰਾਂ ਹੇਠੋਂ ਫੱਟਾ ਖਿਚਿਆ ਤਾਂ ਮੁਰੀਦ ਦੇ ਗਲੇ ਵਿੱਚੋਂ ਤੰਦੀ ਟੁੱਟ ਗਈ।


ਬਾਦਸ਼ਾਹ ਕਹਿਣ ਲੱਗਾ ਇਹ ਰੱਸੀ ਪੁਰਾਣੀ ਸੀ , ਹੋਰ ਲੈ ਕੇ ਆਉ। 

ਜਦੋਂ ਦੂਸਰੀ ਰੱਸੀ ਲਿਆ ਕੇ ਮੁਰੀਦ ਦੇ ਗਲੇ ਵਿੱਚ ਪਾਈ ਗਈ ਤਾਂ ਬਾਦਸ਼ਾਹ ਦੇ ਹੁਕਮ ਦੇਣ ਤੇ ਜਦੋਂ ਦੁਬਾਰਾ ਫੱਟਾ ਖਿਚਿਆ ਗਿਆ ਤਾਂ ਰੱਸੀ ਫਿਰ ਟੁੱਟ ਗਈ। ਤੀਸਰੀ ਵਾਰ ਰੱਸੀ ਨੂੰ ਦੁਬਾਰਾ ਗਲੇ ਵਿੱਚ ਪਾਇਆ ਗਿਆ ਤਾਂ ਰੱਸੀ ਫਿਰ ਟੁੱਟ ਗਈ। ਇਸ ਤਰਾਂ ਚਾਰ ਵਾਰ ਮੁਰੀਦ ਨੂੰ ਫਾਂਸੀ ਲਾਇਆ ਗਿਆ ਪਰ ਹਰ ਵਾਰ ਰੱਸੀ ਟੁੱਟਦੀ ਰਹੀ। 


ਉਹ ਮੁਰੀਦ ਜੋਸ਼ ਵਿੱਚ ਆਇਆ ਅਤੇ ਆਪਣੇ ਪੀਰ ਹਜ਼ਰਤ ਮੀਰਾਂ ਗੌਂਸ ਪਾਕ ਸਰਕਾ ਦਾ ਨਾਅਰਾ ਮਾਰ ਕੇ ਕਹਿਣ ਲੱਗਾ, ਉਏ ਬਾਦਸ਼ਾਹ ਹੁਣ ਤੂੰ ਚਾਹੇ ਲੱਖ ਫਾਂਸੀ ਮੰਗਵਾ ਲੈ, ਹੁਣ ਮੈਨੂੰ ਕੁਝ ਨਹੀਂ ਹੋਣਾ ਕਿਉਂਕਿ ਮੇਰਾ ਪੀਰ ਗੌਂਸ ਪਾਕ ਆ ਗਿਆ।


ਉਹ ਬਾਦਸ਼ਾਹ ਹੈਰਤ ਵਿੱਚ ਪੈ ਗਿਆ ਅਤੇ ਪੁੱਛਣ ਲੱਗਾ ਕਿ ਕਿੱਥੇ ਹੈ ਤੇਰਾ ਪੀਰ ..?

ਮੁਰੀਦ ਕਹਿਣ ਲੱਗਾ, ਬਾਦਸ਼ਾਹ ਜੇ ਮੇਰਾ ਪੀਰ ਦੇਖਣਾਂ ਤਾਂ ਮੇਰੀ ਵਾਲੀ ਥਾਂ ਤੇ ਆਜਾ। ਮੈਂ ਮਰ ਕੇ ਯਾਰ ਦਾ ਦੀਦਾਰ ਪਾਇਆ, ਆਪਣਾ ਆਪ ਫਨਾਹ ਕਰ ਕੇ ਯਾਰ ਦਾ ਦੀਦਾਰ ਪਾਇਆ ਅਤੇ ਤੂੰ ਚਾਹੁੰਨਾ ਕਿ ਐਵੇਂ ਹੀ ਲੱਭ ਜਾਏ

ਉਸ ਮੁਰੀਦ ਦਾ ਆਪਣੇਂ ਪੀਰ ਨਾਲ ਜੋ ਨਿਸਬਤ ਅਤੇ ਜੋ ਲਗਨ ਸੀ, ਉਸ ਚੀਜ਼ ਨੇ ਹੀ ਉਸਨੂੰ ਬਚਾਇਆ ਸੀ। ਉਹ ਮਲੰਗ ਖੁਸ਼ੀ ਵਿੱਚ ਆ ਕੇ ਗਾਉਣ ਲੱਗਾ …………

ਉਹ ਦਿਸਦਾ ਜੀ ਮੇਰੇ ਪੀਰ ਵਾਲਾ ਡੇਰਾ,
ਉਹ ਦਿਸਦਾ ਜੀ ਗੌਂਸ ਪਾਕ ਵਾਲਾ ਡੇਰਾ





(Script in english available here also)


Hazrat Meeran Gaus Pak Sarkar Ke Paas Unka Ek Mureed Aaya Aur Kehne Laga Ke Mere Haq Mein Dua Kijiye, Meri Musibat Door Ho Jaye. Sarkar Ne Uske Liye Dua Ki Aur Usse Hukum Kiya Ke Hamare Naam Ki Niyaaz Dena Tumhari Har Mushkil Door Ho Jayegi. Woh Mureed Sarkar Se Ijazat Lekar Ghar Aaya. Usne Sarkar Ke Kehne Ke Mutabik Sarkar Ke Naam Ki Niyaaz Di. 

Woh Samay Shariyat Ka Thaa. Uske Mohalle Ke Jo Shariyat Ke Log The, Unhone Usse Bhut Mara Aur Kaha Ke Agar Tumne Dubara Kisi Ke Naam Ki Neyaaz Di Toh Tumhara Bhut Bura Hashar Kiya Jayega. Woh Mureed Bhut Dukhi Huya Aur Sarkar Ke Paas Pahunch Kar Sara Haal Bataya. Sarkar Ne Sara Waqya Sunn Kar Us Se Farmaya Ke, "Unhone Tumhein Ek(1) Niyaaz Se Roka Hai, Tum Jao Aur Hamare Naam Ki Do(2) Niyaazein Dena. Mureed Apne Ghar Wapis Aaya Aur Ussne Sarkar Ke Hukum Ke Mitabik (2) Niyaazein Tyar Ki. 


Jab Shariyat Ke Logon Ko Pta Chala toh Unhone Dubara Usko Mar Mar Kar Zakhmi Kar Diya. Aaram Aane Par Woh Mureed Dubara Sarkar Ke Paas Hazir Huya Aur Apni Sari Kahani Batayi. 


Sarkar Ne Usse Fir Hukum Diya, "Woh Tumhein Do(2) Neyazon Se Rokte Hain, Ab Jao Aur Hamare Naam Ki Teen(3) Neyaazein Pesh Karna."


Jab Mureed Ne Sarkar Ki Naam Ki Teen Neyazein Pesh Ki Toh Woh Tamam Log Nambardar Ke Paas Pesh Huye Aur Nambardar Ne Hukum Diya Ke Usse Mohalle Se Bahar Nikal Diya Jaye. Woh Mureed Mohalle Se Bahar Chala Gya Aur Bahar Ja Kar Ussne Choti Si Jhoprri Bana Li. Jab Mureed Ne Jhomprri Mein Hazrat Meeran Gauns Pak Sarkar Ke Naam Ki Char(4) Nayazein Pesh Ki Toh Shariyat Ke Zaalim Log Badshah Ke Paas Pesh Huye. Badshah Ne Kaha Ke Aap Sabh Ka ek Hi Faisla Hai Toh Usse Pairon Mein Berrian Daal Ke Aur Hathon Mein Janzeerein Daal Ke Meri Adalat Mein Pesh Kiya Jaye. Subha Huyi Aur Jis Waqt Mureed Ko Badshah Ke Paas Lijaaya Ja Raha Tha Toh Ussne Baghdad Sharif ki Taraf Apna Rukh Kiya Aur Arz Karne Laga-


"Kadi Peer Mureedan Nu Chad De Na, Eh Kamm Hai Peer Baghdadian Da
Jhugga Chad Tera Jawan Hor Kidhre Jhugga Eho Hai Sayeedan Waliyan Da."


Woh Log Kehne Lagge Kya Huya.....?

Mureed Kehne Laga Maine Apne Peer Se Ek Baat Ki Hai. 
Badshah Ke Paas Pahunche Par Badshah Ne usse Sooli Pe Charrane Ka Hukum De Diya.
Mureed Ki Gardan Mein Rassi Dali Gyi Aur Nambardar Ne Hukum Diya Ke Neeche Se Fatti Nikal Di Jaye. Jab Mureed Ko Fansi Lgane Ke Liye Uske Pairon Ke Neeche Se Fatti Kheenchi Gyi Toh Mureed Ki Gardan Ki Rassi Toot Gyi.

Badshah Kehne Laga Yeh Rassi Purani Thi Aur Layo. 



Jab Doosri Rassi La Kar Mureed Ki Gardan Mein Daali Aur Dubara Fatti Kheenchi Toh Rassi Fir Toot Gyi. Teesri Martaba Dubara Rassi Gardan Mein Dali Magar Rassi Fir Toot Gyi. Char Martaba Mureed Ko Fansi Lagayi Gyi Magar Har Baar Rassi Tootati Rahi. 


Woh Mureed Josh Mein Aaya Aur Apne Peer Hazrat Meeran Gauns Pak Sarkar Ka Nahra Laga Kar Kehne Laga, "Arre Badshah, Ab Tu Chahe Laakh Fansi Mangwayo, Ab Mujhe Kuch Nhi Hoga Kyu Ke Abb Mere Peer  Gaus Pak Sarkar Tashreef Farma Ho Chukke Hain" 


Woh Badshah Hairat Mein Pad Gya Aur Poochne Laga, "Kahan Hai Tumhara Peer....?" 


Mureed Kehne Laga, "Badshah Agar Mera Peer Dekhna Hai Toh Meri Jagah Par Aa Ke Khara Ho Ja. Maine Marr Ke, Apna Aap Fanah Kar Ke Yaar Ka Deedar Paya Hai Aur Tum Chahte Ho Ke Aise Hi Dikh Jaye..?" 


Uss Mureed Ke Apne Peer Ke Sath Jo Uski Nisbat Thi, Jo Lagan Thi Ussne Usse Bachaya Tha. Woh Malang Khushi Mein Aa kar Gaane Laga....... 


Oh Disda Ji Mainu Peer Wala Dera

Oh Disda Ji Gauns Pak Wala Dera.

Saturday, January 28, 2017

Waqya Meeran Bhikham Shah Sarkar, Ghuram Sharif II Patiala II Punjab II

Hazrat Meeran Bhikham Shah Sarkar, Ghuram Sharif, Patiala, Pb, India.

ਹਜ਼ਰਤ ਸ਼ਾਹ ਸੲੀਅਦ ਮੀਰਾਂ ਭੀਖ ਬਾਦਸ਼ਾਹ, ਘੁੜਾਮ ਸ਼ਰੀਫ
Hazrat Shah Saeed Meeran Bhikh Badshah, Ghuram Sharif

ਅਰਜ਼ ਹੈ ਕਿ ਮੀਰਾਂ ਭੀਖਮ ਸ਼ਾਹ ਸਰਕਾਰ ਦੇ ਦਰਬਾਰ ਵਿੱਚ ਹਮੇਸ਼ਾਂ ਹਜ਼ਾਰਾਂ ਫਰਿਅਾਦੀਅਾਂ ਦਾ ਭਾਰੀ ੲਿਕੱਠ ਰਹਿੰਦਾ ਸੀ।  ੲਿੱਕ ਦਿਨ ਇੱਕ ਬਹੁਤ ਬਜ਼ੁਰਗ ਔਰਤ ਮੀਰਾਂ ਭੀਖਮ ਸ਼ਾਹ  ਸਰਕਾਰ ਦੇ ਦਰਬਾਰ ਵਿੱਚ ਪਹੁੰਚੀ ਅਤੇ ਤਿੰਨ ਦਿਨ ਲਗਾਤਾਰ ਅਾਪ ਜੀ ਦੇ ਦਰਬਾਰ ਵਿੱਚ ਹਾਜ਼ਰੀ ਦਿੰਦੀ ਰਹੀ, ਪਰ ਮੀਰਾਂ ਜੀ ਸਰਕਾਰ ਨਾਲ ਮੁਲਾਕਾਤ ਨਾ ਹੋੲੀ। ਚੌਥੇ ਦਿਨ ਬਜ਼ੁਰਗ ਅੌਰਤ ਨੇ ਫਿਰ ਦਰਬਾਰ ਵਿੱਚ ਹਾਜ਼ਰੀ ਦਿੱਤੀ।

ਸਰਕਾਰ ਹਜ਼ਰਤ ਮੀਰਾਂ ਭੀਖਮ ਸ਼ਾਹ ਜੀ ਨੇ ਅਾਪਣੇ ਮੁਰੀਦਾਂ ਨੂੰ ਫਰਮਾੲਿਅਾ ਕਿ ਤਿੰਨ ਦਿਨਾਂ ਤੋਂ ਇੱਕ ਮਾਈ ਰੋਜ਼ ਅਾ ਰਹੀ ਹੈ, ੳੁਸ ਮਾੲੀ ਨੂੰ ਮੇਰੇ ਕੋਲ ਲੈ ਕੇ ਅਾਓ। ਸਰਕਾਰ ਦੇ ਹੁਕਮ ਦੇ ਮੁਤਾਬਿਕ ੳੁਸ ਬੇਵਸ-ਲਾਚਾਰ ਅੌਰਤ ਨੂੰ ਸਰਕਾਰ ਦੇ ਕੋਲ ਲਿਅਾਂਦਾ ਗਿਅਾ। ਸਰਕਾਰ ਨੇ ਸਭ ਤੋਂ ਪਹਿਲਾਂ ੳੁਸ ਅੌਰਤ ਤੋਂ ਮੁਅਾਫੀ ਮੰਗੀ ਅਤੇ ਬੜੇ ਨਾਜ਼ੁਕ ਹਿਰਦੇ ਨਾਲ ਅਰਜ਼ ਕੀਤਾ, "ਮਾੲੀ ਤੁਸੀ ਬਹੁਤ ਪਰੇਸ਼ਾਨ ਹੋੲੇ ਹੋ, ਹੁਣ ਦੱਸੋ ਮੈਂ ਤੁਹਾਡੀ ਕੀ ਸੇਵਾ ਕਰਾਂ...?"

ਬਜ਼ੁਰਗ ਅੌਰਤ ਨੇ ਕਿਹਾ, "ਮੇਰਾ ੲਿੱਕ ਹੀ ਪੁੱਤਰ ਸੀ ਜੋ ਕੁਝ ਸਾਲ ਪਹਿਲਾਂ ਗੁਅਾਚ ਗਿਅਾ, ਮੈਂ ਅਾਪਣਾਂ ਪੁੱਤਰ ਵਾਪਸ 
ਚਾਹੁੰਦੀ ਹਾਂ। ੲਿਹ ਫਰਿਅਾਦ ਲੈ ਕੇ ਮੈਂ ਬੜੀ ੳੁਮੀਦ ਨਾਲ ਅਾੲੀ ਹਾਂ।"

ਸਰਕਾਰ ਨੇ ਫਰਮਾੲਿਅਾ, "ਮਾੲੀ ਤੂੰ ਤਲਾਸ਼ ਕੀਤਾ..?"

ਅੌਰਤ ਨੇ ਕਿਹਾ ਕਿ ਜੀ ਬਹੁਤ ਤਲਾਸ਼ ਕੀਤਾ ਪਰ ਕਿਤੇ ਮਿਲਿਅਾ ਨਹੀਂ ।

ਸਰਕਾਰ ਨੇ ੳੁਸ ਬਜ਼ੁਰਗ ਅੌਰਤ ਨੂੰ ਫਰਮਾੲਿਅਾ ਕਿ ਕੱਲ ਨੂੰ ਚਾਰ ਕੱਚੀਆਂ ਇੱਟਾਂ ਲੈ ਕੇ ਮੇਰੇ ਕੋਲ ਅਾੳੁਣਾ। ੳੁਹ ਅੌਰਤ ਅਗਲੇ ਦਿਨ ਸਰਕਾਰ ਦੇ ਕਹੇ ਮੁਤਾਬਿਕ ਚਾਰ ਇੱਟਾਂ ਲੈ ਕੇ ਸਰਕਾਰ ਕੋਲ ਹਾਜ਼ਰ ਹੋ ਗੲੀ। ਸਰਕਾਰ ਨੇ ੳੁਹਨਾਂ ੲਿੱਟਾਂ ਨੂੰ ਅਾਪਣੇਂ ਹੁੱਜਰੇ ਸ਼ਰੀਫ (ੲਿਬਾਦਤਖਾਨਾਂ) ਦੇ ਚਾਰੇ ਕੋਨਿਅਾਂ ਵਿੱਚ ਰੱਖਵਾ ਦਿੱਤਾ। ਸਰਕਾਰ ਹਜ਼ਰਤ ਮੀਰਾਂ ਭੀਖਮ ਸ਼ਾਹ ਜੀ ਨੇ ਫਰਮਾੲਿਅਾ, " ਮਾੲੀ ਅੱਖਾਂ ਬੰਦ ਕਰ ਕੇ ਇੱਕ ਇੱਟ ੳੁੱਪਰ ਖੜੀ ਹੋ ਜਾ।"

ਬਜ਼ੁਰਗ ਅੌਰਤ ੲਿੱਕ ਇੱਟ ੳੁੱਪਰ ਅੱਖਾਂ ਬੰਦ ਕਰ ਕੇ ਖੜੀ ਹੋ ਗੲੀ।

ਸਰਕਾਰ ਨੇ ਪੁੱਛਿਅਾ ਕਿ ਮਾੲੀ ਕੀ ਦੇਖ ਰਹੀ ਹੈਂ...?

ਮਾੲੀ ਨੇ ਜਵਾਬ ਦਿੱਤਾ ਕਿ ਹਜ਼ੂਰ ਸਾਰਾ ਸੰਸਾਰ ਵੇਖ ਰਹੀ ਹਾਂ। ਸਰਕਾਰ ਨੇ ਪੁੱਛਿਅਾ, "ਤੇਰਾ ਪੁੱਤਰ ਮਿਲਿਅਾ...?"
ਅੌਰਤ ਬੋਲੀ, "ਨਹੀਂ ਹਜ਼ੂਰ..!"

ਸਰਕਾਰ ਨੇ ਮਾੲੀ ਨੂੰ ਦੂਸਰੀ ੲਿੱਟ ੳੁੱਪਰ ਖੜੀ ਕਰਵਾ ਦਿੱਤਾ ਅਤੇ ਫਿਰ ਪੁੱਛਿਅਾ, "ਕੀ ਦੇਖ ਰਹੀ ੲੇਂ ਮਾੲੀ...?"
ਅੌਰਤ ਨੇ ਜਵਾਬ ਦਿੱਤਾ ਕਿ ਹਜ਼ੂਰ ਸਾਰਾ ਅਾਸਮਾਨ ਵੇਖ ਰਹੀ ਹਾਂ। ਸਰਕਾਰ ਨੇ ਪੁੱਛਿਆਂ ਕਿ ਤੇਰਾ ਪੁੱਤਰ ਲੱਭਾ ਤਾਂ ਮਾੲੀ ਨੇ ਫਿਰ ਮਾਯੂਸ ਹੋ ਕੇ ਨਾਂਹ ਵਿੱਚ ਜਵਾਬ ਦਿੱਤਾ।

ਸਰਕਾਰ ਨੇ ਮਾੲੀ ਨੂੰ ਤੀਸਰੀ ੲਿੱਟ ੳੁੱਤੇ ਖੜੀ ਕੀਤਾ ਅਤੇ ਪੁੱਛਿਅਾ, "ਕੀ ਨਜ਼ਰ ਅਾ ਰਿਹਾ ਮਾੲੀ...?"

ਮਾੲੀ ਕਹਿਣ ਲੱਗੀ ਕਿ ਜ਼ਮੀਨ ਨੇ ਹੇਠਾਂ ਦਾ ਪਾਤਾਲ ਵੇਖ ਰਹੀ ਹਾਂ, ਅਤੇ ਜਦੋਂ ਫਿਰ ਸਰਕਾਰ ਨੇ ਪੁੱਤਰ ਬਾਰੇ ਪੁੱਛਿਅਾ ਤਾਂ ਮਾੲੀ ਨੇ ਕਿਹਾ ਕਿ ਮੇਰਾ ਪੁੱਤਰ ਮੈਨੂੰ ਕਿਤੇ ਵੀ ਨਜ਼ਰ ਨਹੀਂ ਅਾੳੁਂਦਾ।

 ਹਜ਼ਰਤ ਮੀਰਾਂ ਭੀਖਮ ਸ਼ਾਹ ਸਰਕਾਰ ਨੇ ਮਾੲੀ ਨੂੰ ਹੁਣ ਚੌਥੀ ੲਿੱਟ ੳੁੱਪਰ ਲਿਅਾ ਕੇ ਖੜੀ ਕਰ ਦਿੱਤਾ ਅਤੇ ਫਰਮਾੳੁਣ ਲੱਗੇ, "ਮਾੲੀ ਕੀ ਨਜ਼ਰ ਅਾ ਰਿਹਾ ਹੈ..?"

ਬਜ਼ੁਰਗ ਮਾੲੀ ਨੇ ਜਵਾਬ ਦਿੱਤਾ, " ਮੈਨੂੰ ੲਿੱਕ ਸਮੁੰਦਰ ਨਜ਼ਰ ਅਾ ਰਿਹਾ ਹੈ ਜਿਸਦਾ ਹਰ ਕੋਨੇ ਤੱਕ ਮੇਰੀ ਨਜ਼ਰ ਪਹੁੰਚ ਰਹੀ ਹੈ।" ਸਰਕਾਰ ਨੇ ਪੁੱਤਰ ਬਾਰੇ ਪੁੱਛਿਅਾ ਤਾਂ ਕਹਿਣ ਲੱਗੀ ਹਜ਼ੂਰ ਮੇਰਾ ਪੁੱਤ ਮੈਨੂੰ ਲੱਭ ਗਿਅਾ।

ਸਰਕਾਰ ਨੇ ਪੁੱਛਿਅਾ ਕਿ ਕਿੱਥੇ ਹੈ..?

ਮਾੲੀ ਬੋਲੀ ਕਿ ੲਿੱਕ ਟਾਪੂ ੳੁੱਪਰ ਜਿਨਾਤਾਂ ਵਿੱਚ ਕਿਸੇ ਬਾਦਸ਼ਾਹ ਨੂੰ ਪੱਖਾ ਝੱਲ ਰਿਹਾ ਹੈ। ਸਰਕਾਰ ਨੇ ਫਿਰ ਪੁੱਛਿਅਾ ਕਿ ਕੀ ਤੂੰ ਅਾਪਣੇਂ ਪੁੱਤਰ ਨੂੰ ਫੜ ਸਕਦੀ ਹੈਂ..?

ਮਾੲੀ ਕਹਿਣ ਲੱਗੀ ਕਿ ਜੀ ਹਜ਼ੂਰ ਮੈ ੳੁਸਨੂੰ ਫੜ ਸਕਦੀ ਹਾਂ।  ਸਰਕਾਰ ਨੇ ਫਰਮਾੲਿਅਾ ਕਿ ੳੁਸਦਾ ਸੱਜਾ ਹੱਥ ਫੜ ਲੈ। ਮਾੲੀ ਨੇ ਕਿਹਾ ਕਿ ਫੜ ਲਿਅਾ ਹਜ਼ੂਰ।

ਸਰਕਾਰ ਨੇ ਫਰਮਾੲਿਅਾ ਕਿ, "ਅੱਖਾਂ ਖੋਲ ਮਾੲੀ...!"

ਜਦ ੳੁਸ  ਬਜ਼ੁਰਗ ਅੌਰਤ ਦੀਆਂ ਅੱਖਾਂ ਖੁੱਲੀਅਾਂ ਤਾਂ ਪੁੱਤਰ ਦਾ ਹੱਥ ਫੜੀ ਸਰਕਾਰ  ਦੇ ਹੁੱਜਰੇ ਸ਼ਰੀਫ ਵਿੱਚ ਖੜੀ ਸੀ।  ਅੌਰਤ ਅਾਪਣੇ ਪੁੱਤਰ ਨੂੰ ਪਾ ਕੇ ਖੁਸ਼ੀ ਨਾਲ ਝੂਮ ਰਹੀ ਸੀ ਅਤੇ ੳੁੱਚੀ ਅਾਵਾਜ਼ ਵਿੱਚ ਸ਼ਾਹ ਭੀਖ #ਸ਼ਾਹ_ਭੀਖ ਦਾ ਜਾਪ ਜਪਦੀ ਹੋੲੀ ਘਰ ਵਲ ਜਾ ਰਹੀ ਸੀ।

(English Script)

Arz hai ke Meeran Bhikham Shah Sarkar ke Darbaar mein hamesha hazaron fariyadiyon ka hujoom rehta tha. Ek roz ek Bazurag Aurat HAZRAT MEERAN BHIKHAM SHAH SARKAR Ke Darbar mein pahunchi aur teen din apke Darbar mein hazir rahi magar Sarkar se mulaqat na huyi.  Chauthay din bazurag aurat ne fir Darbaar mein haazri di.

Sarkar ne apne mureedon se farmaya k teen din se ek maayi barabar laut rahi hai, unko mere pass lao. Apke hukum ke anusar uss bewas-lachaar aurat ko Sarkar ke paas laya gya.  Sarkar ne sabse pehle uss aurat se maafi talab ki aur barre nazuk dil se arz kiya, "Amma aap bahut pareshan huyi, Ab bataiye main aapki kya sewa karoon....?"

Budi aurat  ne kaha, "Mera ek hi beta tha jo kuch saal pehle kho gaya tha, mujhe Apna beta chahiye, yeh fariyad lekar badi ummid se yahaan aayi hoon."
Sarkar ne farmaya, "toone talaash kiya..?"

Budhi Aurat ne kaha, "Ji bhut talaash kiya magar nhi mila."  

Aapne uss aurat se farmaya ke kall Char (4) kachchi eintein (Bricks) lekar mere paas aana. Budhi Aurat doosre din char eintein lekar hazir huyi. aapne inn einton ko apne Hujra Sharif ke chaaro kono (4 corners) mein rakhwa diya.

SARKAR MEERA BHIKHAM SHAH ji ne farmaya, " Maayi ankh band kar ke ek eint par kharri ho jao." 

Woh aurat ek kone mein jaa kar eint par kharri ho gyi. Sarkar ne poocha kya dekh rahi ho, aurat ne jawab diya ke Huzoor sara sansaar dekh rahi hoon....Sarkar ne fir poocha, "Tera Beta Mila..?" 

Bazurag Aurat boli, "Nhi Huzoor..!!!"  

Sarkar ne maayi ko doosri eint par kharri karwa diya aur fir se poocha, "Kya dekh rahi ho...?"

Aurat kehne lagi ke sara aasman dekh rahi hoon.  Aapne poocha, "Tera Beta..?"

Boli Nhi...

Sarkar ne maayi ko teesri eint par kharra kiya aur poocha, "Kya dekhti ho..?"

Maayi ne jawab diya ke Zameen ke neeche ka pataal dekh rahi hoon....aapne bete ke baare mein poocha toh Naah ka jawaab diya.
    
Sarkar ne maayi ko chauthi eint par khada kiya aur  poocha, "kya dekh rhi ho...?"

Maayi ne jawab diya, "Samandar ka har kona dekh rahi hoon Huzoor."

Aapne bete ka poochha toh boli ke haan Huzoor dikh gaya. Sarkar ne poochha kahan hain..?

Maayi boli ke  tapu par jinnaton mein Badshah ka Pankha jhal raha hai.

Sarkar ne poocha ke kya tu Bete ko pakad sakti hai, maayi boli, "Ji Huzoor, main usse hath se pakad sakti hoon." Sarkar ne farmaya, "Uska dahina haath pakad."

Maayi boli- pakad liya Huzoor. 

Sarkar ne farmaya, "aankhein khol maayi...!"   

Aankhein kholi toh Bete ka haath pakde Hujra Sharif mein kharri thi woh Budhi Aurat.  

Bazurag Aurat apna beta pakar khushi se jhoom rahi thi aur unchi aawaz mein "Shah Bhikh-Shah Bhikh" ka jaap jappti hui ghar ki taraf jaa rahi thi.......

Shah Bhikh Shah Bhikh
Meera Bhikh Shah Bhikh

We are very great thankful to Sri Ghulam Murtaza Zahoori Chishti Sabri Bhilkhi for helping us to make this post possible for all of you readers, thanking you.....

Khush Rahiye 

Abaad Rahiye

Waqya Baba Jot Ali Shah R.A. Sarkar


ਹਜ਼ਰਤ ਪੀਰ ਸਾੲੀਂ ਜੋਤ ਅਲੀ ਸ਼ਾਹ ਸਰਕਾਰ ਦਾ ੲਿੱਕ ਵਾਕਿਆ (ਗੱਲ) ਸਾਂਝਾ ਕਰਨ ਜਾ ਰਹੇ ਹਾਂ,ਅਾਪ ਸਭ ਨੇ ਜ਼ਰਾ ਗੌਰ ਨਾਲ ਪੜਨਾ ਜੀ। 

ਸਾੲੀਂ ਜੋਤ ਅਲੀ ਸ਼ਾਹ ਸਰਕਾਰ ਅਕਸਰ ਅਾਪਣੀਂ ਘੋੜੀ ੳੁੱਪਰ ਸਵਾਰ ਹੋ ਕੇ ਦੁਨੀਅਾਂ ਵਿੱਚ ਲੋਕਾਂ ਦਾ ਭਲਾ ਕਰਨ ੲਿੱਕ ਜਗਾਹ ਤੋਂ ਦੂਸਰੀ ਜਗਾਹ ਜਾਂਦੇ ਰਹਿੰਦੇ ਸਨ। ੲਿਹ ਵਾਕਿਅਾ ਹਿੰਦੁਸਤਾਨ-ਪਾਕਿਸਤਾਨ ਵੰਡ ਤੋਂ ਪਹਿਲਾਂ ਦਾ ਹੈ। ਸਾੲੀਂ ਜੀ ੲਿੱਕ ਦਿਨ ਚਲਦੇ-ਚਲਦੇ ਮੌਜੂਦਾ ਹਿੰਦੁਸਤਾਨ, ਪੰਜਾਬ ਦੇ ੲਿੱਕ ਪਿੰਡ ਮੋਨਾਂ ਕਲਾਂ ਜੋ ਕਿ ਹੁਸ਼ਿਅਾਰਪੁਰ ਤੋਂ ਫਗਵਾੜਾ ਰੋਡ ੳੁੱਪਰ ਪੈਂਦੇ ਮਸ਼ਹੂਰ ਸ਼ਹਿਰ ਮੇਹਟੀਅਾਣਾਂ ਦੇ ਨਜ਼ਦੀਕ ਹੈ, ਵਿਖੇ ਪਹੁੰਚੇ। ਸਾੲੀਂ ਜੀ ਦੇ ਮੰਨਣ ਵਾਲੇ ਕਾਫੀ ਲੋਕ ੲਿਸ ਪਿੰਡ ਵਿੱਚ ਰਹਿੰਦੇ ਸਨ। ੳੁਹਨਾਂ ਨੇ ਸਾੲੀਂ ਜੀ ਦੀ ਅਾਓ ਭਗਤ ਕੀਤੀ ਅਤੇ ਸਾੲੀਂ ਜੀ ਨੂੰ ਲੰਗਰ ਛਕਾ ਕੇ ਖੂਬ ਸੇਵਾ ਕੀਤੀ। ਸਾੲੀਂ ਜੀ ਅਕਸਰ ਹੀ ਜਿੱਥੇ ਬੈਠ ਜਾਂਦੇ ਸਨ ੳੁੱਥੇ ਹੀ ਮਾਲਕ ਦੇ ਘਰ ਦੀਅਾਂ ਗੱਲਾਂ ਸੁਣਾ ਕੇ 'ਰਾਹ-ੲੇ-ਮੌਲਾ' 'ਤੇ ਚੱਲਣ ਦਾ ਗਿਅਾਨ, ਸਿੱਖੀਅਾ ਦਿੰਦੇ ਰਹਿੰਦੇ ਸਨ।
ਸਾੲੀਂ ਜੀ ਨੇ ੳੁਥੋਂ ਦੇ ਲੋਕਾਂ ਦੀ ਸੇਵਾ ਭਾਵਨਾਂ ਨੂੰ ਵੇਖਦਿਆਂ ਉਹਨਾਂ ਨੂੰ ਪੁੱਛਿਅਾ ਕਿ ਤੁਹਾਨੂੰ ਕੋੲੀ ਦੁੱਖ-ਤਕਲੀਫ ਹੈ ਤਾਂ ਦੱਸੋ। ਪਿੰਡ ਦੇ ਜ਼ਿੰਮੀਦਾਰ ਲੋਕਾਂ ਨੇ ਸਾੲੀਂ ਜੀ ਅੱਗੇ ਫਰਿਅਾਦ ਕੀਤੀ ਕਿ ਸਾੲੀਂ ਜੀ ਸਾਡੇ ਪਿੰਡ ਨੂੰ ਕੁਦਰਤ ਦੀ ਬਹੁੱਤ ਮਾਰ ਹੈ। ੳੁਹਨਾਂ ਸਾੲੀਂ ਜੀ ਨੂੰ ਦੱਸਿਆ ਕਿ ਸਾਡੇ ਪਿੰਡ ਦੇ ਨਾਲ ਇੱਕ ਚੌਅ ਲਗਦਾ ਹੈ ਅਤੇ ਜਦੋਂ ਵੀ ਮੀਂਹ ਜਾਂ ਬਰਸਾਤ ਦਾ ਪਾਣੀਂ ਅਾੳੁਂਦਾ ਹੈ ਤਾਂ ਸਾਡੀਆਂ ਜ਼ਮੀਨਾਂ-ਜਾਇਦਾਦਾਂ ਨੂੰ ਵਹਾ ਕੇ ਲੈ ਜਾਂਦਾ ਹੈ। ੳੁਹਨਾਂ ਬੜੇ ਦੁੱਖੀ ਹੋ ਕੇ ਸਾੲੀਂ ਜੀ ਨੂੰ ਅਾਪਣਾ ਹਾਲ ਬਿਅਾਨ ਕੀਤਾ ਕਿ ੲਿਸ ਚੌਅ ਦਾ ਪਾਣੀ ਸਾਡੇ ਘਰਾਂ ਵਿੱਚ ਪਹੁੰਚ ਜਾਂਦਾ ਹੈ, ਸਾਡੀਆਂ ਫਸਲਾਂ,ਖੇਤ,ਪਸ਼ੂ ਸਭ ਰੋੜ ਕੇ ਲੈ ਜਾਂਦਾ ਹੈ, ਤੁਸੀ ਅਾਪਣੀ ਅੈਸੀ ਰਹਿਮਤ-ਬਖਸ਼ਿਸ਼ ਕਰੋ ਕਿ ਸਾਨੂੰ ਇਹ ਨੁਕਸਾਨ ਨਾਂ ਝੱਲਣਾਂ ਪਵੇ। ਸਾੲੀਂ ਜੀ ਬਹੁਤ ਦਰਿਆ ਦਿਲ ਫਕੀਰ ਸਨ। ੳੁਹਨਾਂ ਨੇ ਪਿੰਡ ਦੇ ਬੰਦਿਆਂ ਨੂੰ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਪਾਣੀਂ ਤੁਹਾਡਾ ਕਿਸੇ ਪ੍ਰਕਾਰ ਦਾ ਕੋੲੀ ਨੁਕਸਾਨ ਨਹੀ ਕਰੇਗਾ। ਸਾੲੀਂ ਜੀ ਬੰਦਿਆਂ ਸਮੇਤ ਉਸ ਚੌਅ ਦੇ ਕਿਨਾਰੇ ਪਹੁੰਚੇ ਅਤੇ ੳੁਹਨਾਂ ਨੇ ਪਿੰਡ ਦੇ ਲੋਕਾਂ ਨੂੰ ਪੁੱਛਿਅਾ ਕਿ ਤੁਹਾਡੀਆਂ ਜ਼ਮੀਨਾਂ ਦੀ ਹੱਦ ਕਿਥੋਂ ਤੱਕ ਹੈ..?

ਸਾੲੀਂ ਜੀ ਨੇ ਜ਼ਿੰਮੀਦਾਰਾਂ ਦੇ ਦੱਸਣ ਮੁਤਾਬਿਕ ਪਾਣੀ ਵਿੱਚ ਜਾ ਕੇ ਅਾਪਣੇਂ ਖੂੰਟੇ ਨਾਲ ਨਿਸ਼ਾਨ ਲਗਾ ਕੇ ਲੋਕਾਂ ਨੂੰ ਹੁੱਕਮ ਕੀਤਾ ਕਿ ਹੁਣ ਕਦੇ ਵੀ ਪਾਣੀ ਤੁਹਾਡੀਆਂ ਫਸਲਾਂ ਦਾ ਨੁਕਸਾਨ ਨਹੀਂ ਕਰੇਗਾ। ਸਾੲੀਂ ਜੀ ਦੀ ਰਹਿਮਤ ਨਾਲ ਅੱਜ ਵੀ ਜਦੋਂ ਕਿੱਤੇ ਬਰਸਾਤ ਦੇ ਦਿਨਾਂ ਵਿੱਚ ੳੁਸ ਚੌਅ ਵਿੱਚ ਪਾਣੀ ਵਗਦਾ ਹੈ ਤਾਂ ਪਾਣੀ ਪਿੰਡ ਦੇ ਵਿੱਚ ਦਾਖਿਲ ਨਹੀ ਹੁੰਦਾ ਅਤੇ ਕਦੇ ਵੀ ਪਿੰਡ ਦਾ ਕੋੲੀ ਨੁਕਸਾਨ ਨਹੀ ਹੋੲਿਅਾ।

ਅੱਜ ਵੀ ਮੋਨਾਂ-ਕਲਾਂ ਦੀ ਧਰਤੀ ਤੇ ਸਾੲੀਂ ਜੀ ਦੀ ਜੈ-ਜੈਕਾਰ ਹੂੰਦੀ ਹੈ ਅਤੇ ਲੋਕ ਸਾੲੀਂ ਜੀ ਦਾ ਅਾਸਰਾ ਲੈ ਕੇ ਜੀਵਨ ਬਸਰ ਕਰ ਰਹੇ ਹਨ।
Darbar Baba Jot Ali Shah, Mona Kallan, Hoshiarpur, Punjab, India

Hazrat Peer Sai JOT ALI SHAH SARKAR ka ek wakya apke sath share karne ja rahe hain, aap sabh zara gaur farmayiyega.

Sai JOT ALI SHAH SARKAR aksar apni Ghori (mare) par sawaar ho kar Dunia mein logon ka bhala karne ek jagah se doosri jagah jaate rehte thay. Yeh waqya Hindustan-Pakistan partition se pehle ka hai. SAI JI ek din chalte-chalte maujooda Hindustan, Punjab ke gaon Mona kalan jo Hoshiarpur se Phagwara road par padte mashoor shehar MEHTIANA ke paas hai, wahan pahunche. SAI JI ke manane wale kafi log iss gaon mein rehte thay. Unhone SAI JI ki aao-bhagat ki aur SAI JI ko langar khila kar khoob sewa khidmat ki. SAI JI aksar hi jahaan baith jatay thay wahi logon ko Malik ke ghar ki baatein suna kar Raah-e-Maula par chalne ka Gyan, Taleem dete rehte thay.

SAI JI ne wahan ke logon ki khidmat-nawazi dekhte huye unhein poocha ke aap sabh logon ko agar koi dukh-pareshani hai toh btayiye. Gaon ke Zimidaar logon ne SAI JI ke aage Faryad ki ke SAI JI hamare gaon ko kudrat ki bhut maar hai. Unhone SAI JI ko bataya ke hamare gaon ke sath ek choh (flood water stream) lagta hai, jab kabhi bhi usmein baarish ka pani aata hai toh hamari zameenein-jaidaad ko baha kar le jata hai. Unhone bhut dukhi mann se SAI JI ko apna haal byaan kiya ke yeh pani hamare gharon mein pahunch jata hai, hamari faslein, khet-khalyan, pashu sab baha kar le jata hai, aap apni aisi Rehmat-Bakshish kijiye ke hamme iss nuksan se nijaat mil jaye. SAI JI bhut dariya dil faqeer thay.

Unhone gaon ke aadmion ko hukum kiya ke aaj ke baad paani apka koi nuksan nhi karega. SAI JI unn aadmiyon ke sath choh ke kinare par pahunchhe aur unhone gaon ke logon se poocha ke aap logon ki zameen ki had kahaan tak hai...? SAI JI ne zimidaron ke batane ke mutabik pani mein jaa kar apne khoonte (spiritual stick) se nishan laga kar logon ko hukum kiya ke abb kabhi bhi pani aapki faslon ka nuksaan nhi karega. SAI JI ki rehmat se aaj bhi jab kabhi Barsaat ke dino mein uss choh mein paani behta hai toh pani gaon mein daakhil nhi hota aur kabhi bhi gaon ka koi nuksaan nhi huya.

Aaj bhi MONA-KALAN ki dharti par SAI JI ki jai-jaikaar hoti hai aur log SAI JI ka aasra lekar jeewan basar kar rahe hain.