Monday, August 6, 2018

Friendship Day Poetry

ਵਫ਼ਾ ਦੇ ਬਦਲੇ ਪਲ-ਪਲ ਉੱਤੇ ਦਗ਼ੇ ਕਮਾਉਂਦੀ ਆ
ਪਤਾ ਨਹੀੰ ਦੁਨੀਆਂ ਕਿਹੜਾ Friendship'day ਮਨਾਉਂਦੀ ਆ।
Wafa de badle pal-pal utte dagge kamaundi aa,
Pata nhi dunia kehrra Friendship'Day manaundi aa.

ਹੱਦੋਂ ਵੱਧ ਕੇ ਬੇਕਦਰਾਂ ਦੀ ਕਦਰ ਜੋ ਕਰਦਾ ਏ,
ਮਹਿੰਗੀ ਕੀਮਤ ਵਫ਼ਾਦਾਰੀ ਦੀ ਓਹੀ ਭਰਦਾ ਏ,
ਜਿਹੜਾ ਚੁੱਕਦਾ ਉੁੱਪਰ ੳਹਨੂੰ ਹੇਠਾਂ ਲਾਹੁੰਦੀ ਆ,
ਪਤਾ ਨਹੀੰ ਦੁਨੀਆਂ ਕਿਹੜਾ Friendship'day ਮਨਾਉਂਦੀ ਆ।
Hado'n vadh ke be-kadraa'n di kadar jo karda ae,
Mehangi keemat wafadari di ohhi bharda ae,
Jehrra chukda upar ohnu hethaa'n lahundi aa,
Pata nhi dunia kehrra Friendship'Day manaundi aa.

365 ਦਿਨਾਂ ਦਾ ਇੱਕ ਵੀ ਦਿਨ ਨਾ ਛੱਡਦੀ ਖਾਲੀ,
ਸਰ ਜਾਵੇ ਤਾਂ ਸੋਨਾ ਕਹਿੰਦੀ ਨਾ ਸਰੇ ਤਾਂ ਜਾਅਲੀ,
ਸਾਲ ਕੁ ਪਿੱਛੋਂ ਇੱਕ ਦਿਨ ਰੱਬ ਦੇ ਵਾਂਗ ਧਿਆਉਂਦੀ ਆ,
ਪਤਾ ਨਹੀੰ ਦੁਨੀਆਂ ਕਿਹੜਾ Friendship'day ਮਨਾਉਂਦੀ ਆ।
365 dinaa da ik vi din na chad di khali,
Sarr jaawe tan sonaa kehndi na sarre ta Jalli,
Saal ku pichon ik din Rabb de vaang dheaundi aa,
Pata nhi dunia kehrra Friendship'Day manaundi aa.

ਸਿਫਤਾਂ ਤੇਰੀਆਂ ਤੇਰੇ ਮੂਹਰੇ ਕਰਦੀ ਨਹੀਂ ਥੱਕਦੀ,
ਗਲਤ ਹੋਰਾਂ ਨੂੰ ਦੱਸਦੀ ਤੈਨੂੰ ਚੰਗਾ ਹੀ ਦੱਸਦੀ,
ਪਿੱਠ ਪਿੱਛੇ ਵਾਰ ਕਰੇਂਦੀ ਮੂੰਹ 'ਤੇ ਗੁਣ ਤੇਰੇ ਗਾਉਂਦੀ ਆ,
https://dupindermohan.blogspot.com/ 
ਪਤਾ ਨਹੀੰ ਦੁਨੀਆਂ ਕਿਹੜਾ Friendship'day ਮਨਾਉਂਦੀ ਆ।
Sifataa'n terian tere moohre kardi nhi thakkdi,
Galat horaa'n nu dassdi tenu changga hi dassdi,
Pith pichhe vaar karendi moon'h te gunn tere gaundi aa,
Pata nhi dunia kehrra Friendship'Day manaundi aa.

ਮੈਨੂੰ ਸਮਝ ਨਾ ਆਈ ਕੀ ਕੀਤਾ, ਕੀ ਕਰਨਾਂ ਸੀ,
ਪਰ ਉਹਨਾਂ ਦੁਆਰਾ ਉਨ੍ਹਾਂ ਦੀ ਗੱਲ ਵਿੱਚ ਹਾਮੀ ਭਰਨਾਂ ਸੀ,
ਨਿੱਤ ਨਵੇਂ ਦਿਨ ਨਵਾਂ ਦੁਪਿੰਦਰ  ਡੱਸਣਾਂ ਚਾਹੁੰਦੀ ਆ
ਪਤਾ ਨਹੀੰ ਦੁਨੀਆਂ ਕਿਹੜਾ Friendship'day ਮਨਾਉਂਦੀ ਆ।
https://dupindermohan.blogspot.com/ 
Mainu samajh na aayi ki kita ki karna si,
Par ohna duara ohna di gall vich haami bharna si,
Nit nawein koi nawaan Dupinder dassna chahundi aa,
Pata nhi dunia kehrra Friendship'Day manaundi aa.

1 comment: