Hazrat Meeran Bhikham Shah Sarkar, Ghuram Sharif, Patiala, Pb, India. |
ਹਜ਼ਰਤ ਸ਼ਾਹ ਸੲੀਅਦ ਮੀਰਾਂ ਭੀਖ ਬਾਦਸ਼ਾਹ, ਘੁੜਾਮ ਸ਼ਰੀਫ
Hazrat Shah Saeed Meeran Bhikh Badshah, Ghuram Sharif
ਅਰਜ਼ ਹੈ ਕਿ ਮੀਰਾਂ ਭੀਖਮ ਸ਼ਾਹ ਸਰਕਾਰ ਦੇ ਦਰਬਾਰ ਵਿੱਚ ਹਮੇਸ਼ਾਂ ਹਜ਼ਾਰਾਂ ਫਰਿਅਾਦੀਅਾਂ ਦਾ ਭਾਰੀ ੲਿਕੱਠ ਰਹਿੰਦਾ ਸੀ। ੲਿੱਕ ਦਿਨ ਇੱਕ ਬਹੁਤ ਬਜ਼ੁਰਗ ਔਰਤ ਮੀਰਾਂ ਭੀਖਮ ਸ਼ਾਹ ਸਰਕਾਰ ਦੇ ਦਰਬਾਰ ਵਿੱਚ ਪਹੁੰਚੀ ਅਤੇ ਤਿੰਨ ਦਿਨ ਲਗਾਤਾਰ ਅਾਪ ਜੀ ਦੇ ਦਰਬਾਰ ਵਿੱਚ ਹਾਜ਼ਰੀ ਦਿੰਦੀ ਰਹੀ, ਪਰ ਮੀਰਾਂ ਜੀ ਸਰਕਾਰ ਨਾਲ ਮੁਲਾਕਾਤ ਨਾ ਹੋੲੀ। ਚੌਥੇ ਦਿਨ ਬਜ਼ੁਰਗ ਅੌਰਤ ਨੇ ਫਿਰ ਦਰਬਾਰ ਵਿੱਚ ਹਾਜ਼ਰੀ ਦਿੱਤੀ।
ਸਰਕਾਰ ਹਜ਼ਰਤ ਮੀਰਾਂ ਭੀਖਮ ਸ਼ਾਹ ਜੀ ਨੇ ਅਾਪਣੇ ਮੁਰੀਦਾਂ ਨੂੰ ਫਰਮਾੲਿਅਾ ਕਿ ਤਿੰਨ ਦਿਨਾਂ ਤੋਂ ਇੱਕ ਮਾਈ ਰੋਜ਼ ਅਾ ਰਹੀ ਹੈ, ੳੁਸ ਮਾੲੀ ਨੂੰ ਮੇਰੇ ਕੋਲ ਲੈ ਕੇ ਅਾਓ। ਸਰਕਾਰ ਦੇ ਹੁਕਮ ਦੇ ਮੁਤਾਬਿਕ ੳੁਸ ਬੇਵਸ-ਲਾਚਾਰ ਅੌਰਤ ਨੂੰ ਸਰਕਾਰ ਦੇ ਕੋਲ ਲਿਅਾਂਦਾ ਗਿਅਾ। ਸਰਕਾਰ ਨੇ ਸਭ ਤੋਂ ਪਹਿਲਾਂ ੳੁਸ ਅੌਰਤ ਤੋਂ ਮੁਅਾਫੀ ਮੰਗੀ ਅਤੇ ਬੜੇ ਨਾਜ਼ੁਕ ਹਿਰਦੇ ਨਾਲ ਅਰਜ਼ ਕੀਤਾ, "ਮਾੲੀ ਤੁਸੀ ਬਹੁਤ ਪਰੇਸ਼ਾਨ ਹੋੲੇ ਹੋ, ਹੁਣ ਦੱਸੋ ਮੈਂ ਤੁਹਾਡੀ ਕੀ ਸੇਵਾ ਕਰਾਂ...?"
ਬਜ਼ੁਰਗ ਅੌਰਤ ਨੇ ਕਿਹਾ, "ਮੇਰਾ ੲਿੱਕ ਹੀ ਪੁੱਤਰ ਸੀ ਜੋ ਕੁਝ ਸਾਲ ਪਹਿਲਾਂ ਗੁਅਾਚ ਗਿਅਾ, ਮੈਂ ਅਾਪਣਾਂ ਪੁੱਤਰ ਵਾਪਸ
ਚਾਹੁੰਦੀ ਹਾਂ। ੲਿਹ ਫਰਿਅਾਦ ਲੈ ਕੇ ਮੈਂ ਬੜੀ ੳੁਮੀਦ ਨਾਲ ਅਾੲੀ ਹਾਂ।"
ਸਰਕਾਰ ਨੇ ਫਰਮਾੲਿਅਾ, "ਮਾੲੀ ਤੂੰ ਤਲਾਸ਼ ਕੀਤਾ..?"
ਅੌਰਤ ਨੇ ਕਿਹਾ ਕਿ ਜੀ ਬਹੁਤ ਤਲਾਸ਼ ਕੀਤਾ ਪਰ ਕਿਤੇ ਮਿਲਿਅਾ ਨਹੀਂ ।
ਸਰਕਾਰ ਨੇ ੳੁਸ ਬਜ਼ੁਰਗ ਅੌਰਤ ਨੂੰ ਫਰਮਾੲਿਅਾ ਕਿ ਕੱਲ ਨੂੰ ਚਾਰ ਕੱਚੀਆਂ ਇੱਟਾਂ ਲੈ ਕੇ ਮੇਰੇ ਕੋਲ ਅਾੳੁਣਾ। ੳੁਹ ਅੌਰਤ ਅਗਲੇ ਦਿਨ ਸਰਕਾਰ ਦੇ ਕਹੇ ਮੁਤਾਬਿਕ ਚਾਰ ਇੱਟਾਂ ਲੈ ਕੇ ਸਰਕਾਰ ਕੋਲ ਹਾਜ਼ਰ ਹੋ ਗੲੀ। ਸਰਕਾਰ ਨੇ ੳੁਹਨਾਂ ੲਿੱਟਾਂ ਨੂੰ ਅਾਪਣੇਂ ਹੁੱਜਰੇ ਸ਼ਰੀਫ (ੲਿਬਾਦਤਖਾਨਾਂ) ਦੇ ਚਾਰੇ ਕੋਨਿਅਾਂ ਵਿੱਚ ਰੱਖਵਾ ਦਿੱਤਾ। ਸਰਕਾਰ ਹਜ਼ਰਤ ਮੀਰਾਂ ਭੀਖਮ ਸ਼ਾਹ ਜੀ ਨੇ ਫਰਮਾੲਿਅਾ, " ਮਾੲੀ ਅੱਖਾਂ ਬੰਦ ਕਰ ਕੇ ਇੱਕ ਇੱਟ ੳੁੱਪਰ ਖੜੀ ਹੋ ਜਾ।"
ਬਜ਼ੁਰਗ ਅੌਰਤ ੲਿੱਕ ਇੱਟ ੳੁੱਪਰ ਅੱਖਾਂ ਬੰਦ ਕਰ ਕੇ ਖੜੀ ਹੋ ਗੲੀ।
ਸਰਕਾਰ ਨੇ ਪੁੱਛਿਅਾ ਕਿ ਮਾੲੀ ਕੀ ਦੇਖ ਰਹੀ ਹੈਂ...?
ਮਾੲੀ ਨੇ ਜਵਾਬ ਦਿੱਤਾ ਕਿ ਹਜ਼ੂਰ ਸਾਰਾ ਸੰਸਾਰ ਵੇਖ ਰਹੀ ਹਾਂ। ਸਰਕਾਰ ਨੇ ਪੁੱਛਿਅਾ, "ਤੇਰਾ ਪੁੱਤਰ ਮਿਲਿਅਾ...?"
ਅੌਰਤ ਬੋਲੀ, "ਨਹੀਂ ਹਜ਼ੂਰ..!"
ਸਰਕਾਰ ਨੇ ਮਾੲੀ ਨੂੰ ਦੂਸਰੀ ੲਿੱਟ ੳੁੱਪਰ ਖੜੀ ਕਰਵਾ ਦਿੱਤਾ ਅਤੇ ਫਿਰ ਪੁੱਛਿਅਾ, "ਕੀ ਦੇਖ ਰਹੀ ੲੇਂ ਮਾੲੀ...?"
ਅੌਰਤ ਨੇ ਜਵਾਬ ਦਿੱਤਾ ਕਿ ਹਜ਼ੂਰ ਸਾਰਾ ਅਾਸਮਾਨ ਵੇਖ ਰਹੀ ਹਾਂ। ਸਰਕਾਰ ਨੇ ਪੁੱਛਿਆਂ ਕਿ ਤੇਰਾ ਪੁੱਤਰ ਲੱਭਾ ਤਾਂ ਮਾੲੀ ਨੇ ਫਿਰ ਮਾਯੂਸ ਹੋ ਕੇ ਨਾਂਹ ਵਿੱਚ ਜਵਾਬ ਦਿੱਤਾ।
ਸਰਕਾਰ ਨੇ ਮਾੲੀ ਨੂੰ ਤੀਸਰੀ ੲਿੱਟ ੳੁੱਤੇ ਖੜੀ ਕੀਤਾ ਅਤੇ ਪੁੱਛਿਅਾ, "ਕੀ ਨਜ਼ਰ ਅਾ ਰਿਹਾ ਮਾੲੀ...?"
ਮਾੲੀ ਕਹਿਣ ਲੱਗੀ ਕਿ ਜ਼ਮੀਨ ਨੇ ਹੇਠਾਂ ਦਾ ਪਾਤਾਲ ਵੇਖ ਰਹੀ ਹਾਂ, ਅਤੇ ਜਦੋਂ ਫਿਰ ਸਰਕਾਰ ਨੇ ਪੁੱਤਰ ਬਾਰੇ ਪੁੱਛਿਅਾ ਤਾਂ ਮਾੲੀ ਨੇ ਕਿਹਾ ਕਿ ਮੇਰਾ ਪੁੱਤਰ ਮੈਨੂੰ ਕਿਤੇ ਵੀ ਨਜ਼ਰ ਨਹੀਂ ਅਾੳੁਂਦਾ।
ਹਜ਼ਰਤ ਮੀਰਾਂ ਭੀਖਮ ਸ਼ਾਹ ਸਰਕਾਰ ਨੇ ਮਾੲੀ ਨੂੰ ਹੁਣ ਚੌਥੀ ੲਿੱਟ ੳੁੱਪਰ ਲਿਅਾ ਕੇ ਖੜੀ ਕਰ ਦਿੱਤਾ ਅਤੇ ਫਰਮਾੳੁਣ ਲੱਗੇ, "ਮਾੲੀ ਕੀ ਨਜ਼ਰ ਅਾ ਰਿਹਾ ਹੈ..?"
ਬਜ਼ੁਰਗ ਮਾੲੀ ਨੇ ਜਵਾਬ ਦਿੱਤਾ, " ਮੈਨੂੰ ੲਿੱਕ ਸਮੁੰਦਰ ਨਜ਼ਰ ਅਾ ਰਿਹਾ ਹੈ ਜਿਸਦਾ ਹਰ ਕੋਨੇ ਤੱਕ ਮੇਰੀ ਨਜ਼ਰ ਪਹੁੰਚ ਰਹੀ ਹੈ।" ਸਰਕਾਰ ਨੇ ਪੁੱਤਰ ਬਾਰੇ ਪੁੱਛਿਅਾ ਤਾਂ ਕਹਿਣ ਲੱਗੀ ਹਜ਼ੂਰ ਮੇਰਾ ਪੁੱਤ ਮੈਨੂੰ ਲੱਭ ਗਿਅਾ।
ਸਰਕਾਰ ਨੇ ਪੁੱਛਿਅਾ ਕਿ ਕਿੱਥੇ ਹੈ..?
ਮਾੲੀ ਬੋਲੀ ਕਿ ੲਿੱਕ ਟਾਪੂ ੳੁੱਪਰ ਜਿਨਾਤਾਂ ਵਿੱਚ ਕਿਸੇ ਬਾਦਸ਼ਾਹ ਨੂੰ ਪੱਖਾ ਝੱਲ ਰਿਹਾ ਹੈ। ਸਰਕਾਰ ਨੇ ਫਿਰ ਪੁੱਛਿਅਾ ਕਿ ਕੀ ਤੂੰ ਅਾਪਣੇਂ ਪੁੱਤਰ ਨੂੰ ਫੜ ਸਕਦੀ ਹੈਂ..?
ਮਾੲੀ ਕਹਿਣ ਲੱਗੀ ਕਿ ਜੀ ਹਜ਼ੂਰ ਮੈ ੳੁਸਨੂੰ ਫੜ ਸਕਦੀ ਹਾਂ। ਸਰਕਾਰ ਨੇ ਫਰਮਾੲਿਅਾ ਕਿ ੳੁਸਦਾ ਸੱਜਾ ਹੱਥ ਫੜ ਲੈ। ਮਾੲੀ ਨੇ ਕਿਹਾ ਕਿ ਫੜ ਲਿਅਾ ਹਜ਼ੂਰ।
ਸਰਕਾਰ ਨੇ ਫਰਮਾੲਿਅਾ ਕਿ, "ਅੱਖਾਂ ਖੋਲ ਮਾੲੀ...!"
ਜਦ ੳੁਸ ਬਜ਼ੁਰਗ ਅੌਰਤ ਦੀਆਂ ਅੱਖਾਂ ਖੁੱਲੀਅਾਂ ਤਾਂ ਪੁੱਤਰ ਦਾ ਹੱਥ ਫੜੀ ਸਰਕਾਰ ਦੇ ਹੁੱਜਰੇ ਸ਼ਰੀਫ ਵਿੱਚ ਖੜੀ ਸੀ। ਅੌਰਤ ਅਾਪਣੇ ਪੁੱਤਰ ਨੂੰ ਪਾ ਕੇ ਖੁਸ਼ੀ ਨਾਲ ਝੂਮ ਰਹੀ ਸੀ ਅਤੇ ੳੁੱਚੀ ਅਾਵਾਜ਼ ਵਿੱਚ ਸ਼ਾਹ ਭੀਖ #ਸ਼ਾਹ_ਭੀਖ ਦਾ ਜਾਪ ਜਪਦੀ ਹੋੲੀ ਘਰ ਵਲ ਜਾ ਰਹੀ ਸੀ।
(English Script)
Arz hai ke Meeran Bhikham Shah Sarkar ke Darbaar mein hamesha hazaron fariyadiyon ka hujoom rehta tha. Ek roz ek Bazurag Aurat HAZRAT MEERAN BHIKHAM SHAH SARKAR Ke Darbar mein pahunchi aur teen din apke Darbar mein hazir rahi magar Sarkar se mulaqat na huyi. Chauthay din bazurag aurat ne fir Darbaar mein haazri di.
Sarkar ne apne mureedon se farmaya k teen din se ek maayi barabar laut rahi hai, unko mere pass lao. Apke hukum ke anusar uss bewas-lachaar aurat ko Sarkar ke paas laya gya. Sarkar ne sabse pehle uss aurat se maafi talab ki aur barre nazuk dil se arz kiya, "Amma aap bahut pareshan huyi, Ab bataiye main aapki kya sewa karoon....?"
Budi aurat ne kaha, "Mera ek hi beta tha jo kuch saal pehle kho gaya tha, mujhe Apna beta chahiye, yeh fariyad lekar badi ummid se yahaan aayi hoon."
Sarkar ne farmaya, "toone talaash kiya..?"
Budhi Aurat ne kaha, "Ji bhut talaash kiya magar nhi mila."
Aapne uss aurat se farmaya ke kall Char (4) kachchi eintein (Bricks) lekar mere paas aana. Budhi Aurat doosre din char eintein lekar hazir huyi. aapne inn einton ko apne Hujra Sharif ke chaaro kono (4 corners) mein rakhwa diya.
SARKAR MEERA BHIKHAM SHAH ji ne farmaya, " Maayi ankh band kar ke ek eint par kharri ho jao."
Woh aurat ek kone mein jaa kar eint par kharri ho gyi. Sarkar ne poocha kya dekh rahi ho, aurat ne jawab diya ke Huzoor sara sansaar dekh rahi hoon....Sarkar ne fir poocha, "Tera Beta Mila..?"
Bazurag Aurat boli, "Nhi Huzoor..!!!"
Sarkar ne maayi ko doosri eint par kharri karwa diya aur fir se poocha, "Kya dekh rahi ho...?"
Aurat kehne lagi ke sara aasman dekh rahi hoon. Aapne poocha, "Tera Beta..?"
Boli Nhi...
Sarkar ne maayi ko teesri eint par kharra kiya aur poocha, "Kya dekhti ho..?"
Maayi ne jawab diya ke Zameen ke neeche ka pataal dekh rahi hoon....aapne bete ke baare mein poocha toh Naah ka jawaab diya.
Sarkar ne maayi ko chauthi eint par khada kiya aur poocha, "kya dekh rhi ho...?"
Maayi ne jawab diya, "Samandar ka har kona dekh rahi hoon Huzoor."
Aapne bete ka poochha toh boli ke haan Huzoor dikh gaya. Sarkar ne poochha kahan hain..?
Maayi boli ke tapu par jinnaton mein Badshah ka Pankha jhal raha hai.
Sarkar ne poocha ke kya tu Bete ko pakad sakti hai, maayi boli, "Ji Huzoor, main usse hath se pakad sakti hoon." Sarkar ne farmaya, "Uska dahina haath pakad."
Maayi boli- pakad liya Huzoor.
Sarkar ne farmaya, "aankhein khol maayi...!"
Aankhein kholi toh Bete ka haath pakde Hujra Sharif mein kharri thi woh Budhi Aurat.
Bazurag Aurat apna beta pakar khushi se jhoom rahi thi aur unchi aawaz mein "Shah Bhikh-Shah Bhikh" ka jaap jappti hui ghar ki taraf jaa rahi thi.......
Shah Bhikh Shah Bhikh
Meera Bhikh Shah Bhikh
We are very great thankful to Sri Ghulam Murtaza Zahoori Chishti Sabri Bhilkhi for helping us to make this post possible for all of you readers, thanking you.....
Khush Rahiye
No comments:
Post a Comment