Birth Anniversary of Satgur Ravidass Ji Maharaj |
ਅਾੲਿਅਾ ਜਬਰ ਤੇ ਜ਼ੁਲਮ ਮਿਟਾੳੁਣ ਖਾਤਿਰ ਬਣ ਕੇ ਬੁਝੇ ਹੋੲੇ ਦਿਲਾਂ ਦੀ ਅਾਸ ਸਤਿਗੁਰ,
ੳੁਹਦੇ ਬਾਝ ਖੁਦਾ ਕਿਹਨੂੰ ਅਾਖੀੲੇ ਜੀ ਖੁਦਾ ਅਾਣ ਕੇ ਬਹਿੰਦਾ ਹੈ ਪਾਸ ਸਤਿਗੁਰ,
ਜਾਣ ਜਾਤ ਚਮਾਰ ਨਾ ਸੀ ਨੇੜੇ ਲਾੳੁਂਦੇ ਮਾੜੀ ਸੋਚ ਦਾ ਪੱਟਿਅਾ ਨਾਸ ਸਤਿਗੁਰ,
ਗੁਰੂ ਗ੍ਰੰਥ ਦੇ ਵਿੱਚ ਬੈਠੇ ਫੱਬਦੇ ਨੇ ਦੱਸਾਂ ਗੁਰਾਂ ਦੇ ਸੰਗ ਰਵਿਦਾਸ ਸਤਿਗੁਰ।
ਸਭ ਤੋਂ ਪਹਿਲਾਂ ਧੰਨ-ਧੰਨ ਸਾਹਿਬ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ੩੪੦ਵੇਂ ਪ੍ਰਕਾਸ਼ ਦਿਹਾੜੇ ਦੀਅਾਂ ਸਭ ਸੰਗਤਾਂ ਨੂੰ ਲੱਖ-ਲੱਖ ਮੁਬਾਰਕਾਂ ਜੀ। ਸਤਿਗੁਰੂ ਰਵਿਦਾਸ ਜੀ ਮਹਾਰਾਜ ਨੇ ੲਿੱਕ ਚਮਾਰ ਪਰਿਵਾਰ ਵਿੱਚ ਜਨਮ ਜ਼ਰੂਰ ਲਿਅਾ ਸੀ, ਪਰ ੳੁਹਨਾਂ ਦੇ ਨੂਰਾਨੀ ਅਤੇ ਰੱਬੀ ਜਾਮੇ ਨੇ ਜਾਤ-ਪਾਤ ਦੀਅਾਂ ਜੜਾਂ ਨੂੰ ਅੈਸਾ ਹਲੂਣਾ ਦਿੱਤਾ ਕਿ ਅੱਜ ੳੁਸ ਮਹਾਨ ਰਹਿਬਰ ਨੂੰ ਚਮਾਰ ਕਹਿ ਕੇ ਪੁਕਾਰਨ ਵਾਲੇ ੳੁਹਨਾ ਨੂੰ ਸਿਰ ਝੁਕਾ ਕੇ ਸਜਦਾ ਕਰਦੇ ਹਨ। ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਤਿਗੁਰ ਰਵਿਦਾਸ ਜੀ ਮਹਾਰਾਜ ਦੀ ੲਿਲਾਹੀ ਬਾਣੀ ਦਾ ਸ਼ਾਮਿਲ ਹੋਣਾਂ ੲਿਸ ਗੱਲ ਦਾ ਪ੍ਰਮਾਣ ਹੈ ਕਿ ਪ੍ਰਮਾਤਮਾ ਜਾਤਾਂ ਦੇ ਅਾਧਾਰ 'ਤੇ ਨਹੀ ਪਾੲਿਅਾ ਜਾਂਦਾ ਬਲਕਿ ੳੁੱਚੇ-ਸੁੱਚੇ ਅਤੇ ਕਮਾੲੀ ਵਾਲੇ ਜੀਵਨ ਜਿੳੂਣ ਨਾਲ ਹਾਸਿਲ ਹੁੰਦਾ ਹੈ। ਕਦੇ ਪੰਡਤਾਂ ਦੇ ਰੂੰ ਦੇ ਗੋੜੇ ਡੋਬ ਕੇ ਪਾਣੀਂ ਵਿੱਚ ਅਾਪਣੇ ਪੱਥਰ ਤਰਾੲੇ, ਕਦੇ ਰਾਜਿਅਾਂ-ਮਹਾਰਾਜਿਅਾਂ ਦੇ ਘਰਾਣੇਂ ਨਾਲ ਸੰਬੰਧ ਰੱਖਣ ਵਾਲੀ ਮੀਰਾਂ ਨੂੰ ਅਾਪਣੇਂ ਕਦਮਾਂ ਨਾਲ ਲਾ ਕੇ ੳੁਹਦੇ ਦੁੱਖ ਦੂਰ ਕੀਤੇ ਅਤੇ ਕਦੇ ਬ੍ਰਾਹਮਣ ਬਣ ਕੇ ਪਹੁੰਚੇ ਰੱਬ ਨੂੰ ਵੀ ਝੂਠਾ ਕਰ ਦਿੱਤਾ।
ਸਤਿਗੁਰੂ ਰਵਿਦਾਸ ਮਹਾਰਾਜ ਦੀ ਸਿਫਤ ਨੂੰ ਦੁਪਿੰਦਰ ਸਿੰਘ ਸੋਨੂੰ ਅਾਪਣੀਂ ਕਲਮ ਨਾਲ ਸ਼ਿਗਾਰ ਕੇ ਕਵੀਸ਼ਰੀ ਦੇ ਰੰਗ ਵਿੱਚ ਕਿਵੇਂ ਪੇਸ਼ ਕਰ ਰਿਹਾ ਹੈ, ਜ਼ਰਾ ਗੌਰ ਕਰਨਾ ਜੀ
Satgur Ravidass Maharaj's 340th Birthday Greetings. |
ਮਾਂ ਕਲਸਾਂ ਕਰਮਾਂ ਵਾਲੀ ੲੇ ਰਵਿਦਾਸ ਗੁਰੂ ਜਿਸ ਜਣਿਅਾਂ ੲੇ,
ਗਰੀਬਾਂ ਦੀ ਖਾਤਿਰ ਲੜਦਾ ਰਿਹਾ ਮਾੜੇ ਦਾ ਹਾਮੀ ਬਣਿਅਾਂ ੲੇ।
ਜਦ ਅਵਤਾਰ ਲਿਅਾ ਵਿੱਚ ਕਾਂਸ਼ੀ ਦੇ ਬੇਗਮਪੁਰੇ ਦੀ ਸ਼ਾਨ ਕਮਾਲ ਹੋੲੀ,
ਅੈਵੇਂ ਤਾਂ ਨਹੀਂ ਸੰਸਾਰ ੳੁੱਤੇ ਗੁਰੂ ਰਵਿਦਾਸ ਦੀ ਜੈ ਜੈਕਾਰ ਹੋੲੀ।
ਕਦੇ ਕੌਮ ਦੇ ਬਾਗ਼-ਬਗੀਚੇ ਜੋ ਬਿਨ ਕਦਰਾਂ ਤੋਂ ਮੁਰਝਾ ਗੲੇ ਸੀ,
ਲੈ ਅਾੲਿਅਾ ਕਿਰਨਾਂ ਨੂਰ ਦੀਅਾਂ ਫੁੱਲਾਂ 'ਤੇ ਜੋਬਨ ਛਾ ਗੲੇ ਸੀ।
ਜਿਹਦਾ ਫੁੱਲ ਸਤਿਗੁਰ ਦਾ ਨਾਮ ਲਵੇ ੳੁਹ ਫੁੱਲਵਾੜੀ ਮਾਲਾਮਾਲ ਹੋੲੀ,
ਅੈਵੇਂ ਤਾਂ ਨਹੀਂ ਸੰਸਾਰ ੳੁੱਤੇ ਗੁਰੂ ਰਵਿਦਾਸ ਦੀ ਜੈ ਜੈਕਾਰ ਹੋੲੀ।
ਜਿਹਨੂੰ ਨੀਵਾਂ ਅਾਖਿਅਾ ਦੁਨੀਅਾਂ ਨੇ ਅੱਜ ਬੈਠਾ ੳੁੱਚੀਅਾਂ ਥਾਵਾਂ 'ਤੇ,
ਜਿੱਥੇ ਕਦਮ ਹੈ ਧਰਿਅਾ ਸਤਿਗੁਰ ਨੇ ਫੁੱਲ ਖਿੜ ਗੲੇ ੳੁਹਨਾਂ ਰਾਵ੍ਹਾਂ 'ਤੇ।
ੳੁਹਦੀ ਬਣੀ ਨਾ ਕਦੇ ਵਿਗੜਦੀ ੲੇ ਜਿਹਦੀ ਗੁਰ ਦੇ ਹੱਥ ਸੁਅਾਰ ਹੋੲੀ,
ਅੈਵੇਂ ਤਾਂ ਨਹੀਂ ਸੰਸਾਰ ੳੁੱਤੇ ਗੁਰੂ ਰਵਿਦਾਸ ਦੀ ਜੈ ਜੈਕਾਰ ਹੋੲੀ।
ਜਿੱਥੇ ਮੁੱਲ ਨਾਂ ਪੈਦਾ ਸੋਨੇ ਦਾ ਜਿੱਥੇ ਸ਼ੋਹਰਤਾਂ ਵੀ ਕੰਗਾਲ ਹੋੲੀਅਾਂ,
ੳੁੱਥੇ ਮਿਹਰ ਹੋੲੀ ਜਦ ਸਤਿਗੁਰ ਦੀ ਕੲੀ ਚਿੱਕੜ ਭਰੀਅਾਂ ਪਰਵਾਨ ਹੋੲੀਅਾਂ।
ਜਿਸ ਜੀਵਨ ਲੇਖੇ ਲਾ ਦਿੱਤਾ ੳੁਹਦੀ ਹਸਤੀ ਵੀ ਸਤਿਕਾਰ ਹੋੲੀ,
ਅੈਵੇਂ ਤਾਂ ਨਹੀਂ ਸੰਸਾਰ ੳੁੱਤੇ ਗੁਰੂ ਰਵਿਦਾਸ ਦੀ ਜੈ ਜੈਕਾਰ ਹੋੲੀ।
ਸਭ ਦੁੱਖਾਂ ਦਰਦਾਂ ਮਾਰਿਅਾਂ ਦਾ ਬਣਿਅਾ ਰਵਿਦਾਸ ਸਹਾਰਾ ਸੀ,
ਮੰਦਿਅਾਂ ਨੂੰ ਗਲ ਨਾਲ ਲਾੳੁਂਦਾ ਰਿਹਾ ਸਾਰੀ ਕੌਮ ਦਾ ਗੁਰੂ ਪਿਅਾਰਾ ਸੀ।
ੳੁਹਦੀ ਬਾਣੀ ਧੁਰ-ਦਰਗਾਹੀ ੲੇ ਜਿਹੜੀ ਗੁਰੂਅਾਂ ਵਲੋਂ ੳੁਚਾਰ ਹੋੲੀ,
ਅੈਵੇਂ ਤਾਂ ਨਹੀਂ ਸੰਸਾਰ ੳੁੱਤੇ ਗੁਰੂ ਰਵਿਦਾਸ ਦੀ ਜੈ ਜੈਕਾਰ ਹੋੲੀ।
ਗੰਗਾ ਵਿੱਚ ਮਾੲਿਅਾ ਸੁੱਟਣੇ ਲੲੀ ਹਰ ਰੋਜ਼ ਬੰਦਾ ੲਿੱਕ ਜਾਂਦਾ ਸੀ,
ਜਦ ਭੇਜਿਅਾ ਕੰਗਣ ਸਤਿਗੁਰ ਨੇ ਪਾਣੀ ਵੀ ਹੁਲਾਰੇ ਖਾਂਦਾ ਸੀ।
ਮਾਂ ਗੰਗਾ ਨਿੱਕਲ ਕੇ ਬਾਹਰ ਅਾੲੀ ਪਾ ਦਰਸ਼ਣ ਬਹੁਤ ਨਿਹਾਲ ਹੋੲੀ,
ਅੈਵੇਂ ਤਾਂ ਨਹੀਂ ਸੰਸਾਰ ੳੁੱਤੇ ਗੁਰੂ ਰਵਿਦਾਸ ਦੀ ਜੈ ਜੈਕਾਰ ਹੋੲੀ।
ਲੋਕਾਂ ਦੇ ਜੋੜੇ ਗੰਢ-ਗੰਢ ਕੇ ਖਾ ਰੁੱਖੀ-ਮਿੱਸੀ ਸੌਂਦਾ ਰਿਹਾ,
ਕਦੇ ਮੰਦਾ ਬੋਲਿਅਾ ਬੋਲ ਨਹੀ ਮਾਲਕ ਦੀਅਾਂ ਸਿਫਤਾਂ ਗਾੳੁਂਦਾ ਰਿਹਾ।
ਜਿਨ ਗੁਰੂ ਦੇ ਨਾਲ ਪ੍ਰੀਤ ਪਾੲੀ ੳੁਹਦੀ ਰੂਹ ਵੀ ਠੰਡੀ-ਠਾਰ ਹੋੲੀ,
ਅੈਵੇਂ ਤਾਂ ਨਹੀਂ ਸੰਸਾਰ ੳੁੱਤੇ ਗੁਰੂ ਰਵਿਦਾਸ ਦੀ ਜੈ ਜੈਕਾਰ ਹੋੲੀ।
ੲਿੱਕ ਪਾਸੇ ਗੁਰੂ ਰਵਿਦਾਸ ਖੜੇ ਇੱਕ ਪਾਸੇ ਸੀ ਸੰਸਾਰ ਖੜਾ,
ਪੰਡਤਾਂ ਦੇ ਗੋੜ੍ਹੇ ਡੋਬੇ ਸੀ ਜਿਹੜੇ ਕਰਦੇ ਸੀ ਹੰਕਾਰ ਬੜਾ।
ਜਿਸਨੇ ਲਲਕਾਰਿਅਾ ਸਤਿਗੁਰ ਨੂੰ ੳੁਹਦੀ ਹਰ ਥਾਂ ਕੇਵਲ ਹਾਰ ਹੋੲੀ,
ਅੈਵੇਂ ਤਾਂ ਨਹੀਂ ਸੰਸਾਰ ੳੁੱਤੇ ਗੁਰੂ ਰਵਿਦਾਸ ਦੀ ਜੈ ਜੈਕਾਰ ਹੋੲੀ।
ੳੁਹਦੀ ਧੁਰ-ਦਰਗਾਹੀ ਬਾਣੀ ਨੇ ਨੀਚਾਂ ਤੋਂ ੳੂਚ ਬਣਾ ਛੱਡਿਅਾ,
ਕਿੱਸਾ ਅੱਜ ਮੋਹੇਂ ਵਾਲੇ ਨੇ ਰਵਿਦਾਸ ਗੁਰੂ ਦਾ ਗਾ ਛੱਡਿਅਾ।
ਸੋਨੂੰ (ਦੁਪਿੰਦਰ) 'ਤੇ ਰਹਿਮਤ ਸਤਿਗੁਰ ਦੀ ੳੁਹਦੀ ਬੇੜੀ ਤਰ ਕੇ ਪਾਰ ਹੋੲੀ,
ਅੈਵੇਂ ਤਾਂ ਨਹੀਂ ਸੰਸਾਰ ੳੁੱਤੇ ਗੁਰੂ ਰਵਿਦਾਸ ਦੀ ਜੈ ਜੈਕਾਰ ਹੋੲੀ।
ਗੁਰੂ-ਚਰਨਾਂ ਦਾ ਦਾਸ,
ਦੁਪਿੰਦਰ ਸਿੰਘ,
Cont : +91-9876037260,
e-mail : dupindersinghkatnoria@gmail.com
Web : dupindermohan.blogspot.in
No comments:
Post a Comment