ਜੇ ਤੂੰ ਵਿੱਕਿਆ ਇਸ਼ਕ ਬਾਜ਼ਾਰ ਵੀ ਨਹੀਂ,
ਜੇ ਤੂੰ ਚੜਿਆ ਉੱਤੇ ਧਾਰ ਵੀ ਨਹੀਂ,
ਐਡਾ ਸਸਤਾ ਸੌਦਾ ਪਿਆਰ ਵੀ ਨਹੀਂ
ਐਡਾ ਸੌਖਾ ਲੱਭਦਾ ਯਾਰ ਵੀ ਨਹੀਂ।
Je tu vikeya Ishq bazaar vi nhi
je tu charheya utte dhar vi nhi,
aida sasta sauda pyar vi nhi
aida saukha labhda Yaar vi nhi.
ਕਈ ਜੰਗਲ ਗਾਹੁਣੇਂ ਪੈਂਦੇ ਨੇਂ,
ਕਈ ਦੌਜ਼ਖ ਲੰਘਣੇਂ ਪੈਂਦੇ ਨੇਂ,
ਜਿਹੜਾ ਬਣ ਕੇ ਆਸ਼ਿਕ ਸੁੱਖ ਢੂੰਢੇ
ਉਹਦੀ ਕਿਸਮਤ ਵਿੱਚ ਦੀਦਾਰ ਵੀ ਨਹੀਂ।
kyi jungle gahune painde ne
kyi dozakh langhne painde ne,
jehrra bann ke aashiq sukh dhoonde
ohdi kismat vich deedar vi nhi.
ਦਿਲ ਦਿੱਤਿਆਂ ਬਾਝ ਨਾਂ ਪਿਆਰ ਮਿਲੇ,
ਸਿਰ ਦਿੱਤਿਆਂ ਬਾਝ ਨਾਂ ਯਾਰ ਮਿਲੇ,
ਜੇ ਉਹ ਏਸ ਮੁੱਲੋਂ ਵੀ ਮਿੱਲ ਜਾਵੇ
ਇਹਤੋਂ ਸਸਤਾ ਹੋਰ ਵਪਾਰ ਵੀ ਨਹੀਂ।
dil diteyan baajh na pyar mile
sir diteyan baajh na yaar mile,
je oh ess mullo'n vi mil jaawe
ehton sasta hor vapaar vi nhi.
ਕੁੱਝ ਸਮਝ ਨਾਂ ਆਵੇ ਲੋਕਾਂ ਨੂੰ
ਉਹ ਕਾਹਦੇ ਨਾਲ ਸ਼ਹੀਦ ਕਰੇ,
ਉਹਦੇ ਹੱਥ ਵਿੱਚ ਕੋਈ ਤਲਵਾਰ ਵੀ ਨਹੀਂ,
ਉਹਦਾ ਖਾਲੀ ਜਾਂਦਾ ਵਾਰ ਵੀ ਨਹੀਂ।
kuj samjh na aawe lokaan nu
oh kaahde naal shaheed kare,
ohde hath vich koi talwar vi nhi
ohda khali janda vaar vi nhi.
ਮੇਰੇ ਗਲ਼ ਵਿੱਚ ਦੋ ਜੰਜ਼ੀਰਾਂ ਨੇ
ਇੱਕ ਜਬਰਾਂ ਦੀ ਇੱਕ ਕਦਰਾਂ ਦੀ,
ਮੇਰੇ ਸਾਰੇ ਕੰਮ ਅਧੂਰੇ ਨੇ
ਮਜਬੂਰ ਵੀ ਨਹੀਂ ਮੁਖ਼ਤਾਰ ਵੀ ਨਹੀਂ।
mere gall vich do janzeeran ne
ik jabraa'n di ik kadraa'n di,
mere saare kamm adhoore ne
majboor vi nhi mukhtaar vi nhi.
ਕੀ ਦਿੱਤਾ ਏ ਕੀੇ ਦੇਣਾਂ ਏ,
ਚੱਲ ਯਾਰ ਨੂੰ ਰਾਜ਼ੀ ਕਰ ਲਈਏ
ਇਸ ਸਾਹ ਦਾ ਕੋਈ ਇਤਬਾਰ ਵੀ ਨਹੀਂ।
sajjna iss jhoothi dunia ne
ki ditta ae ki dena ae ?
chal yaar nu raazi kar lyiye
iss saah da koi aitbaar vi nhi.
ਜਦੋਂ ਮਾਹੀ ਪੁੱਛਿਆ ਹਾਲ ਮੇਰਾ
ਵੱਗ ਪਏ ਪਰਨਾਲੇ ਹੰਝੂਆਂ ਦੇ,
ਮੈਂ ਰਹਿ ਸਕਿਆ ਖਾਮੋਸ਼ ਵੀ ਨਹੀਂ,
jadon mahi pucheya haal mera
vagg pye parnale hanjuaa'n de,
main reh sakkeya khamosh vi nhi
kuj kar sakkeya izhaar vi nhi.
ਮੁੱਦਤਾਂ ਤੋਂ ਚਰਚੇ ਸੁਣਦੇ ਸਾਂ
ਅੱਜ ਅੱਖੀਂ ਡਿੱਠਾ ਆਜ਼ਮ ਨੂੰ,
ਸਾਲਿਕ ਵੀ ਨਹੀਂ ਮਜਜ਼ੂਬ ਵੀ ਨਹੀਂ
ਕੋਈ ਮਸਤ ਵੀ ਨਹੀਂ ਹੁਸ਼ਿਆਰ ਵੀ ਨਹੀਂ।
mudatta'n ton charche sunnde saa'n
aj akhi'n ditha ae Aazam nu,
salik vi nhi majzoob vi nhi
koi mast vi nhi hushiyar vi nhi.
ਆਜ਼ਮ ਚਿਸ਼ਤੀ
Aazam Chishti