Friday, April 28, 2017

ਮੈਂ ਲੱਜਪਾਲਾਂ ਦੇ ਲੜ ਲੱਗੀ ਅਾਂ ਮੈਥੋਂ ਸਭ ਗ਼ਮ ਪਰੇ ਰਹਿੰਦੇ


Lajpal Sai Satgur Meshi Shah Sarkar, Batala Sharif, Punjab, INDIA.


ਮੈਂ ਲੱਜਪਾਲਾਂ ਦੇ ਲੜ ਲੱਗੀ ਅਾਂ ਮੈਥੋਂ ਸਭ ਗ਼ਮ ਪਰੇ ਰਹਿੰਦੇ,
ਮੇਰੀ ਅਾਸਾਂ ੳੁਮੀਦਾਂ ਦੇ ਸਦਾ ਬੂਟੇ ਹਰੇ ਰਹਿੰਦੇ।

ਦੁਅਾ ਮੰਗਿਅਾ ਕਰੋ ਸੰਗੀਓ ਕਿਤੇ ਮੁਰਸ਼ਿਦ ਨਾ ਰੁੱਸ ਜਾਵੇ,
ਜਿਨ੍ਹਾਂ ਦੇ ਯਾਰ ਰੁੱਸ ਜਾਂਦੇ ੳੁਹ ਜਿੳੂਂਦੇ ਵੀ ਮਰੇ ਰਹਿੰਦੇ।

ਕਦੇ ਵੀ ਲੋੜ ਨਹੀਂ ਪੈਂਦੀ ਮੈਨੂੰ ਦਰ-ਦਰ 'ਤੇ ਜਾਵਣ ਦੀ,
ਮੈਂ ਲੱਜਪਾਲਾਂ ਦਾ ਮੰਗਤਾ ਹਾਂ ਮੇਰੇ ਪੱਲੇ ਭਰੇ ਰਹਿੰਦੇ।

ਖਿਅਾਲ-ੲੇ-ਯਾਰ ਦੇ ਵਿੱਚ ਮੈਂ ਮਸਤ ਰਹਿੰਦਾ ਹਾਂ ਦਿਨੇ ਰਾਤੀਂ,
ਮੇਰੇ ਦਿਲ ਵਿੱਚ ਸੱਜਣ ਵੱਸਦਾ ਮੇਰੇ ਦੀਦੇ ਠਰੇ ਰਹਿੰਦੇ।

'ਨਿਅਾਜ਼ੀ' ਮੈਨੂੰ ਗ਼ਮ ਕਾਹਦਾ ਮੇਰੀ ਨਿਸਬਤ ਹੈ ਲ਼ਾਸਾਨੀ,
ਕਿਸੇ ਦੇ ਰਹਿਣ ਜੋ ਬਣ ਕੇ ਕਸਮ ਰੱਬ ਦੀ ਖਰੇ ਰਹਿੰਦੇ।



Sufi Poetry Abdul Sattar Niazi - Main lajpalan de lar lagi aan

1 comment: