Wednesday, March 1, 2017

ਓਹੀ ਹੋ ਰਿਹੈ ਜੋ ੳੁਹ ਕਰਾ ਰਿਹੈ

ਓਹੀ ਹੋ ਰਿਹੈ ਜੋ ੳੁਹ ਕਰਾ ਰਿਹੈ,
ਅਾਪੇ ਢਾਹ ਰਿਹੈ ਜੋ ੳੁਹ ਬਣਾ ਰਿਹੈ।

ਗੁਰਮੁੱਖਾਂ ਵਿੱਚ ਵੀ ੳੁਹਦਾ ਵਾਸ ਹੈ ਠੱਗਾਂ ਵਿੱਚ ਵੀ ੳੁਹਦਾ ਵਾਸ ਹੈ,
ਜਿਹਨੂੰ ਲੱਭੇਂ ਤੂੰ ਜਾ ਕੇ ਤੀਰਥਾਂ 'ਤੇ ੳੁਹ ਤੇਰੀ ਸ਼ਾਹ-ਰਗ ਤੋਂ ਵੀ ਪਾਸ ਹੈ,
ਓਹੀ ਛੁਪਾ ਰਿਹੈ ਓਹੀ ਲੁਭਾ ਰਿਹੈ ਬੰਦਾ ਤਾਂ ਅੈਵੇਂ ਵਕਤ ਗਵਾ ਰਿਹੈ,
ਓਹੀ ਹੋ ਰਿਹੈ ਜੋ ੳੁਹ ਕਰਾ ਰਿਹੈ, ਅਾਪੇ ਢਾਹ ਰਿਹੈ ਜੋ ੳੁਹ ਬਣਾ ਰਿਹੈ।

ਕੋੲੀ ਕਹੇ ਮੈਥੋਂ ਵੱਡਾ ਕੋੲੀ ਸਿੱਖ ਨਹੀ ਵਰਗਾ ਮੇਰੇ ਮੁਸਲਮਾਨ ਨਾ ਕੋੲੀ ੲਿੱਥੇ,
ਪਰ ਸੱਚ ਜਾਣੇ ਕੋੲੀ ਵਿਰਲਾ ਸੂਰਮਾ ਹੀ ਰੱਬ ਮਿਲੇ ਨਿਮਰਤਾ ਤੇ ਪਿਅਾਰ ਜਿੱਥੇ,
ਹਰ ਕੋੲੀ ਅਾਪਣਾਂ ਡੰਕਾ ਵਜਾ ਰਿਹੈ ਹਰ ਕੋੲੀ ਅਾਪਣਾਂ ਝੰਡਾ ਲਹਿਰਾ ਰਿਹੈ,
ਓਹੀ ਹੋ ਰਿਹੈ ਜੋ ੳੁਹ ਕਰਾ ਰਿਹੈ, ਅਾਪੇ ਢਾਹ ਰਿਹੈ ਜੋ ੳੁਹ ਬਣਾ ਰਿਹੈ।

ਤੂੰ ਖ਼ੁਦ ਵੀ ਭੁੱਲਾ ਭਟਕਿਅਾ ੲੇਂ ਤੇ ਦੂਜਿਅਾਂ ਨੂੰ ਵੀ ਭਟਕਾੲੀ ਫਿਰਦਾ ੲੇਂ,
ਤੂੰ ਦੌਲਤ ਲੲੀ ਖੁਦ ਵੀ ਨੱਚਦਾ ੲੇਂ ਤੇ ਦੂਜਿਅਾਂ ਨੂੰ ਵੀ ਨਚਾੲੀ ਫਿਰਦਾ ੲੇਂ,
ਅੈਸ਼, ਅਾਰਾਮ, ਸਕੂਨ ਨੂੰ ਮਾਨਣ ਲੲੀ ਹਰ ਕੋੲੀ ਲਗਦੇ ਦਾਅ ਹੀ ਲਾ ਰਿਹੈ,
ਓਹੀ ਹੋ ਰਿਹੈ ਜੋ ੳੁਹ ਕਰਾ ਰਿਹੈ, ਅਾਪੇ ਢਾਹ ਰਿਹੈ ਜੋ ੳੁਹ ਬਣਾ ਰਿਹੈ।

ੲਿਸ ਦੇਹ ਨੇ ਮਿੱਟੀ ਹੋ ਜਾਣਾਂ ੲਿਹ ਮਿੱਟੀ ਹੁੰਦੀ ਅਾੲੀ ੲੇ,
ਬਣ ਖ਼ਾਕ ੲਿਹ ਇੱਕ ਦਿਨ ੳੁੱਡ ਜਾਣੀਂ ਸਾਰੀ ੳੁਮਰ ਦੀ ਜਿੰਨੀ ਕਮਾੲੀ ੲੇ,
ਸਭ ਝੂਠ ੳੂਜਾਗਰ ਹੋ ਜਾਣੇਂ ਬੰਦਾ ਜਿਨ੍ਹਾਂ 'ਤੇ ਪਰਦੇ ਪਾ ਰਿਹੈ,
ਓਹੀ ਹੋ ਰਿਹੈ ਜੋ ੳੁਹ ਕਰਾ ਰਿਹੈ, ਅਾਪੇ ਢਾਹ ਰਿਹੈ ਜੋ ੳੁਹ ਬਣਾ ਰਿਹੈ।

ਰੱਬ ਬਣ ਕੇ ਬੱਚਾ ਖੁਦ ਵੀ ਸੀ ੲਿਸ ਧਰਤੀ ੳੁੱਪਰ ਅਾੲਿਅਾ,
ਵਾਂਗ ੳੁਸਨੇ ਵੀ ੲਿਨਸਾਨ ਦੇ ਸੀ ਯਾਰ ਅਾਪਣਾਂ ੲਿੱਕ ਬਣਾੲਿਅਾ,
ਹੋੲੀ ਜਦ-ਜਦ ਹਾਨੀ ਧਰਮਾਂ ਦੀ ੳੁਹਨੇ ਅਾਪਣਾਂ ਭੇਸ ਵਟਾੲਿਅਾ,
ਕਿਤੇ ਨਾਨਕ, ਕਿਤੇ ਮੁਹੰਮਦ, ਕਿਤੇ ਰਾਮ-ਰਹੀਮ ਕਹਾੲਿਅਾ,
ਮਿਹਰਬਾਨ ਵੀ ਹੈ ਨਹੀ ਕੋੲੀ ੳੁਹਦੇ ਜਿਨਾਂ ਜਿਹੜਾ ਸਭ ਨੂੰ ਅੰਨ ਖਵਾ ਰਿਹੈ,
ਓਹੀ ਹੋ ਰਿਹੈ ਜੋ ੳੁਹ ਕਰਾ ਰਿਹੈ, ਅਾਪੇ ਢਾਹ ਰਿਹੈ ਜੋ ੳੁਹ ਬਣਾ ਰਿਹੈ।

ਨੱਕ ਰਗੜਾ ਥੱਕੇ ਮੱਥੇ ਘਸਾ ਥੱਕੇ ਬਾਝੋਂ ਮੁਰਸ਼ਿਦਾਂ ਸਜਦੇ ਮਨਜ਼ੂਰ ਨਹੀਂ,
ਇਹ ਖੇਲ ਹੈ ਤੇਰੀ ਹਸਤੀ ਦਾ ਹਸਤੀ ਮਾਰੇਂ ਤੇ ਖੁਦਾ ਤੈਥੋਂ ਦੂਰ ਨਹੀਂ,
ਜਿਹੜੇ ਸਮਝ ਗੲੇ ੳੁਨ੍ਹਾਂ ਪਾ ਲਿਅਾ ੲੇ ਦੁਪਿੰਦਰ ਤਾਂ ੳੁਲਝਦਿਅਾਂ ਨੂੰ ੳੁਲਝਾ ਰਿਹੈ,
ਓਹੀ ਹੋ ਰਿਹੈ ਜੋ ੳੁਹ ਕਰਾ ਰਿਹੈ, ਅਾਪੇ ਢਾਹ ਰਿਹੈ ਜੋ ੳੁਹ ਬਣਾ ਰਿਹੈ।

ਕਲਮਬੱਧ - 18 ਮਾਰਚ, 2016

3 comments: